Canada

ਕੈਨੇਡਾ : ਪੰਜਾਬੀ ਮੂਲ ਦੇ ਕੈਨੇਡੀਆਈ ਨੇਤਾ ਜਗਮੀਤ ਸਿੰਘ ਨੇ ਮਾਰਿਆ ਵੱਡਾ ਮਾਅਰਕਾ

ਓਟਾਵਾ: ਪੰਜਾਬੀ ਮੂਲ ਦੇ ਕੈਨੇਡੀਆਈ ਨੇਤਾ ਜਗਮੀਤ ਸਿੰਘ ਨੇ ਵੱਡਾ ਮਾਅਰਕਾ ਮਾਰਿਆ ਹੈ। ਜਗਮੀਤ ਸਿੰਘ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਲੀਡਰ ਹੋਣ ਨਾਤੇ ‘ਹਾਊਸ ਆਫ ਕਾਮਨਜ਼’ ਵਿੱਚ ਪਹੁੰਚਣ ਵਾਲੇ ਪਹਿਲੇ ਭੂਰੀ ਚਮੜੀ ਵਾਲੇ ਵਿਅਕਤੀ ਬਣ ਗਏ ਹਨ। ਹੁਣ ਤਕ ਇਹ ਰੁਤਬਾ ਸਫੈਦ ਚਮੜੀ ਵਾਲਿਆਂ ਦੇ ਕਬਜ਼ੇ ਵਿੱਚ ਹੀ ਸੀ। ਜਦ ਦਸਤਾਰਧਾਰੀ ਨੇਤਾ ਸੋਮਵਾਰ ਨੂੰ ਸਦਨ ਵਿੱਚ ਪਹੁੰਚੇ ਤਾਂ ਸਾਰੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
40 ਸਾਲਾ ਜਗਮੀਤ ਸਿੰਘ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਨ। ਇਸੇ ਸਾਲ ਦੱਖਣੀ ਬਰਨਬੀ ਤੋਂ ਜ਼ਿਮਨੀ ਚੋਣ ਜਿੱਤ ਕੇ ਉਹ ਸੰਸਦ ਦੇ ਹੇਠਲੇ ਸਦਨ ‘ਚ ਸ਼ਾਮਲ ਹੋਏ ਹਨ। ਜਗਮੀਤ ਸਿੰਘ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹੋਣ ਦੇ ਨਾਤੇ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵੀ ਹਨ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਕੀਤੇ ਗਏ ਸਰਵੇਖਣ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸਚਿਰ ਨਾਲੋਂ ਘੱਟ ਸੀ ਪਰ ਹੁਣ ਉਨ੍ਹਾਂ ਦਾ ਸਦਨ ਵਿੱਚ ਪਹੁੰਚਣਾ ਯਕੀਨਨ ਮਸ਼ਹੂਰੀ ਹਾਸਲ ਕਰਨ ‘ਚ ਮਦਦ ਕਰੇਗਾ।
ਸਦਨ ਵਿੱਚ ਪਹੁੰਚ ਕੇ ਜਗਮੀਤ ਨੇ ਸਭ ਤੋਂ ਪਹਿਲਾਂ ਪਿਛਲੇ ਹਫ਼ਤੇ ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਹੋਏ ਦਹਿਸ਼ਤੀ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਦਨ ਵਿੱਚ ਆਉਂਦੇ ਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਸਵਾਲ ਚੁੱਕ ਦਿੱਤੇ। ਉਨ੍ਹਾਂ ਦੱਸਿਆ ਕਿ ਬਰਨਬੀ ਹਲਕੇ ਵਿੱਚ ਮਾਂ ਆਪਣੇ ਬੱਚਿਆਂ ਨਾਲ ਮੰਦੇ ਹਾਲਾਤ ਵਿੱਚ ਰਹਿਣ ਲਈ ਮਜਬੂਰ ਹੈ ਪਰ ਪੀਐਮ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਹਿੰਦੇ ਹਨ। ਉਨ੍ਹਾਂ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਸਰਕਾਰ 5,00,000 ਨਵੇਂ ਘਰ ਉਸਾਰੇਗੀ ਜੋ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ।

Show More

Related Articles

Leave a Reply

Your email address will not be published. Required fields are marked *

Close