National

ਕਰਨਾਟਕ ‘ਚ 290 ਕਰੋੜ ਦੇ ਘੁਟਾਲੇ ‘ਚ ਦੋ ਚੀਨੀ ਨਾਗਰਿਕਾਂ ਸਮੇਤ ਨੌਂ ਗਿ੍ਫ਼ਤਾਰ

ਬੈਂਗਲੁਰੂ – ਕਰਨਾਟਕ ਪੁਲਿਸ ਨੇ 290 ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਉਜਾਗਰ ਕੀਤਾ ਹੈ। ਨਿਵੇਸ਼ ‘ਤੇ ਜ਼ਿਆਦਾ ਵਿਆਜ ਦਾ ਲਾਲਚ ਦੇ ਕੇ ਪਾਵਰ ਬੈਂਕ ਮੋਬਾਈਲ ਐਪ ਜ਼ਰੀਏ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਪੁਲਿਸ ਨੇ ਦੋ ਚੀਨੀ ਨਾਗਰਿਕਾਂ ਸਮੇਤ ਨੌਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਲੋਕਾਂ ਨਾਲ ਧੋਖਾਧੜੀ ਕਰਨ ਲਈ ਮੁਲਜ਼ਮਾਂ ਨੇ ਕਈ ਫਰਜ਼ੀ ਕੰਪਨੀਆਂ ਬਣਾਈਆਂ ਸਨ। ਇਹ ਮਾਮਲਾ ਮਨੀ ਲਾਂਡਰਿੰਗ ਨਾਲ ਵੀ ਜੁੜਿਆ ਹੈ। ਇਸ ਦਾ ਮੁੱਖ ਸਰਗਨਾ ਕੇਰਲ ਦਾ ਰਹਿਣਾ ਵਾਲਾ ਕਾਰੋਬਾਰੀ ਅਨਸ ਅਹਿਮਦ ਹੈ, ਜਿਸ ਦੇ ਚੀਨ ਦੇ ਹਵਾਲਾ ਆਪ੍ਰਰੇਟਰਾਂ ਨਾਲ ਸੰਪਰਕ ਹਨ। ਅਹਿਮਦ ਚੀਨ ‘ਚ ਪੜਿ੍ਹਆ ਹੈ ਤੇ ਚੀਨੀ ਮਹਿਲਾ ਨਾਲ ਉਸ ਨੇ ਵਿਆਹ ਕੀਤਾ ਹੈ। ਉਸ ਨੇ ਬੁਲ ਫਿੰਚ ਟੈਕਨਾਲੋਜੀ ਸਮੇਤ ਕਈ ਫਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਹਨ ਤੇ ਉਨ੍ਹਾਂ ਜ਼ਰੀਏ ਪੈਸੇ ਬਾਹਰ ਭੇਜਦਾ ਸੀ।

ਪੁਲਿਸ ਦੀ ਸਾਇਬਰ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਗਿ੍ਫ਼ਤਾਰ ਮੁਲਜ਼ਮਾਂ ‘ਚ ਚੀਨ ਤੇ ਤਿੱਬਤ ਦੇ ਦੋ-ਦੋ ਨਾਗਰਿਕ ਤੇ ਪੰਜ ਹੋਰ ਲੋਕ ਸ਼ਾਮਲ ਹਨ। ਇਹ ਸਾਰੇ ਲੋਕ ਖ਼ੁਦ ਨੂੰ ਕੰਪਨੀ ਦਾ ਡਾਇਰੈਕਟਰ ਦੱਸਦੇ ਸਨ। ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁੱਖ ਮੁਲਜ਼ਮ ਦੇ ਬੈਂਕ ਖ਼ਾਤੇ ਨੂੰ ਫਰੀਜ਼ ਕਰ ਕੇ ਮੋਟੀ ਰਕਮ ਵੀ ਜ਼ਬਤ ਕੀਤੀ ਹੈ।

 

Show More

Related Articles

Leave a Reply

Your email address will not be published. Required fields are marked *

Close