National
ਭਾਰਤ ਨੂੰ ਮੋਡਰਨਾ ਟੀਕੇ ਦੀਆਂ 75 ਲੱਖ ਖੁਰਾਕਾਂ ਦੀ ਪੇਸ਼ਕਸ਼
ਨਵੀਂ ਦਿੱਲੀ- ਭਾਰਤ ਨੂੰ ਕੋਵੈਕਸ ਕੌਮਾਂਤਰੀ ਟੀਕਾ ਭਾਈਵਾਲ ਪ੍ਰੋਗਰਾਮ ਦੇ ਜ਼ਰੀਏ ਮੋਡਰਨਾ ਦੇ ਐਂਟੀ ਕੋਵਿਡ-19 ਟੀਕੇ ਦੀਆਂ 75 ਲੱਖ ਖੁਰਾਕਾਂ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੀਕਾ ਦੇਸ਼ ਵਿਚ ਕਦੋਂ ਪਹੁੰਚੇਗਾ। ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਟੀਕਾ ਨਿਰਮਾਤਾ ਮੋਡਰਨਾ ਨਾਲ ਟੀਕੇ ਬਾਰੇ ਸਰਗਰਮੀ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਇਹ ਟੀਕਾ ਭਾਰਤ ਵਿੱਚ ਕਿਵੇਂ ਆ ਸਕਦਾ ਹੈ।