Sports

ਟੋਕੀਓ ਓਲੰਪਿਕ ਵਿਚ ਖਿਡਾਰੀਆਂ ਨੂੰ ਕਰੋਨਾ ਹੋਇਆ

ਟੋਕੀਓ- ਚੈੱਕ ਗਣਰਾਜ ਦਾ ਬੀਚ ਵਾਲੀਬਾਲ ਖਿਡਾਰੀ ਓਂਦਰੇਜ ਪੇਰੁਸਿਕ ਓਲੰਪਿਕ ਖੇਡ ਪਿੰਡ ਵਿੱਚ ਕੋਵਿਡ-19 ਲਈ ਪਾਜ਼ੇਟਿਵ ਨਿਕਲਣ ਵਾਲਾ ਤੀਜਾ ਅਥਲੀਟ ਬਣ ਗਿਆ ਹੈ ਜਦੋਂਕਿ ਸ਼ੀਬਾ ਵਿੱਚ ਸਿਖਲਾਈ ਲੈ ਰਹੀ ਅਮਰੀਕੀ ਮਹਿਲਾ ਜਿਮਨਾਸਟ ਕਾਰਾ ਈਕਰ ਵੀ ਅੱਜ ਕਰੋਨਾ ਦੀ ਮਾਰ ਹੇਠ ਆ ਗਈ ਹੈ। ਹੁਣ ਜਦੋਂ ਟੋਕੀਓ ਓਲੰਪਿਕਸ ਦੇ ਆਗਾਜ਼ ਵਿੱਚ ਚਾਰ ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ ਤਾਂ ਖੇਡ ਪਿੰਡ ’ਚੋਂ ਕਰੋਨਾ ਕੇਸਾਂ ਦਾ ਨਿਯਮਤ ਰਿਪੋਰਟ ਹੋਣਾ ‘ਖੇਡ ਮਹਾਕੁੰਭ’ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਦੱਖਣੀ ਅਫਰੀਕਾ ਦੀ ਫੁਟਬਾਲ ਟੀਮ ਦੇ ਦੋ ਖਿਡਾਰੀਆਂ ਥਾਬੀਸੋ ਮੋਨਯਾਨੇ ਤੇ ਕਾਮੋਹੇਲੋ ਮਾਹਲਤਸੀ ਨੂੰ ਕਰੋਨਾ ਦੀ ਲਾਗ ਚਿੰਬੜਨ ਦਾ ਖੁਲਾਸਾ ਹੋਇਆ ਸੀ। ਪੇਰੁਸਿਕ ਚੈੱਕ ਗਣਰਾਜ ਦੇ ਖੇਡ ਦਲ ’ਚੋਂ ਰਿਪੋਰਟ ਹੋਇਆ ਦੂਜਾ ਪਾਜ਼ੇਟਿਵ ਕੇਸ ਸੀ।

Show More

Related Articles

Leave a Reply

Your email address will not be published. Required fields are marked *

Close