National

ਭਾਰਤ-ਚੀਨ ਦਰਮਿਆਨ ਤਣਾਅ ਅਜੇ ਵੀ ਜਾਰੀ

ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਚੀਨ ਦਰਮਿਆਨ ਸਰਹੱਦਾਂ ‘ਤੇ ਤਣਾਅ ਜਾਰੀ ਹੈ। ਲੱਦਾਖ ਸਮੇਤ ਉੱਤਰ ਪੂਰਬ ਦੀਆਂ ਸਰਹੱਦਾਂ ‘ਤੇ ਭਾਰਤ ਤੇ ਚੀਨ ਵਿਚਾਲੇ ਵਿਵਾਦ ਭਵਿੱਖ ‘ਚ ਵੀ ਜਾਰੀ ਰਹੇਗਾ। ਇਹ ਵੱਡਾ ਦਾਅਵਾ ਅਮਰੀਕੀ ਖੁਫੀਆ ਰਿਪੋਰਟ ‘ਚ ਸਪੱਸ਼ਟ ਤੌਰ ‘ਤੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਬਾਰੇ ਵੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨਾਲ ਭਾਰਤ ਦੇ ਰਿਸ਼ਤੇ ਤਣਾਅਪੂਰਨ ਬਣੇ ਰਹਿਣਗੇ।

ਅਮਰੀਕੀ ਆਫਿਸ ਆਫ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੁਆਰਾ ਜਾਰੀ ਕੀਤੀ ਗਈ ਇਸ ਰਿਪੋਰਟ ‘ਚ ਲੱਦਾਖ ‘ਚ ਕੰਟਰੋਲ ਰੇਖਾ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈਆਂ ਝੜਪਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ 1975 ਤੋਂ ਬਾਅਦ ਪਹਿਲੀ ਵਾਰ ਦੋਵਾਂ ਦੇਸ਼ਾਂ ‘ਚ ਸਰਹੱਦ ਨੂੰ ਲੈ ਕੇ ਹਿੰਸਕ ਝੜਪਾਂ ਹੋਈਆਂ ਹਨ। ਇਹ ਸਭ ਤੋਂ ਗੰਭੀਰ ਮੁੱਦਾ ਵੀ ਦੱਸਿਆ ਗਿਆ ਹੈ।

ਰਿਪੋਰਟ ਅਨੁਸਾਰ ਫਰਵਰੀ ਦੇ ਅੱਧ ‘ਚ ਭਾਰਤ ਤੇ ਚੀਨ ਵਿਚਾਲੇ ਕਈ ਦੌਰ ਦੇ ਗੱਲਬਾਤ ਤੋਂ ਬਾਅਦ, ਫੌਜਾਂ ਕੁਝ ਥਾਵਾਂ ਤੋਂ ਪਿੱਛੇ ਹਟਣ ‘ਚ ਸਫਲ ਰਹੀਆਂ। ਇਹ ਰਿਪੋਰਟ ਗਲੋਬਲ ਖਤਰਿਆਂ ਦਾ ਜਾਇਜ਼ਾ ਲੈਣ ਲਈ ਹਰ ਸਾਲ ਤਿਆਰ ਕੀਤੀ ਜਾਂਦੀ ਹੈ। ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦਾ ਆਫਿਸ ਇੰਟੈਲੀਜੈਂਸ ਭਾਈਚਾਰੇ ਦੀ ਨਿਗਰਾਨੀ ਕਰਦਾ ਹੈ ਤੇ ਅਮਰੀਕੀ ਰਾਸ਼ਟਰਪਤੀ ਨੂੰ ਖੁਫੀਆ ਮਾਮਲਿਆਂ ਬਾਰੇ ਸਲਾਹ ਦਿੰਦਾ ਹੈ।

ਇਸ ਦੇ ਨਾਲ ਹੀ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ ਮੁੱਦੇ ਦੇ ਨਾਲ ਹੀ ਅੱਤਵਾਦੀ ਘਟਨਾਵਾਂ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਪਾਕਿਸਤਾਨ ਦੀਆਂ ਵਿਰੋਧੀਆਂ ‘ਤੇ ਸੈਨਿਕ ਕਾਰਵਾਈ ਕਰ ਸਕਦਾ ਹੈ। ਹਾਲਾਂਕਿ, ਯੁੱਧ ਦੀ ਸੰਭਾਵਨਾ ਬਹੁਤ ਘੱਟ ਹੈ।

Show More

Related Articles

Leave a Reply

Your email address will not be published. Required fields are marked *

Close