National

ਮਸ਼ਹੂਰ ਪਲੇਅ ਬੈਕ ਸਿੰਗਰ ਦੀ ਨਾਬਾਲਗ ਬੇਟੀ ਨਾਲ ਜਿਨਸੀ ਸ਼ੋਸ਼ਣ

ਚੇਨਈ: ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੈਦਰਾਬਾਦ ਦੇ ਮਸ਼ਹੂਰ ਪਲੇਅ ਬੈਕ ਸਿੰਗਰ ਦੀ ਨਾਬਾਲਗ ਬੇਟੀ ਨਾਲ ਜਿਨਸੀ ਸ਼ੋਸ਼ਣ ਹੋਣ ਦਾ ਮਾਮਲਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮਾਂ ਵਿੱਚ ਇੱਕ ਪਾਦਰੀ ਦਾ ਨਾਂ ਵੀ ਸ਼ਾਮਲ ਹੈ।

ਜਾਣਕਾਰੀ ਮੁਤਾਬਕ 15 ਸਾਲਾ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ 4 ਮੁਲਜ਼ਮਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ। ਸਿੰਗਰ ਨੇ ਇਸ ਪਿੱਛੇ ਆਪਣੀ ਭੈਣ ਦੇ ਪਤੀ, ਉਸ ਦੇ ਰਿਸ਼ਤੇਦਾਰ ਤੇ ਇੱਕ ਪਾਦਰੀ ਤੇ ਦੋਸ਼ ਲਾਏ ਹਨ। ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਘਟਨਾ ਉਦੋਂ ਹੋਈ ਜਦੋਂ ਲੜਕੀ ਆਪਣੀ ਮਾਸੀ ਘਰੇ ਸੀ। ਲੜਕੀ ਨੇ ਵੀ ਇਲਜ਼ਾਮ ਲਾਇਆ ਹੈ ਕਿ ਹੈਨਰੀ ਜੋ ਆਲਾਇਵ ਚਰਚ, ਕਿਲਪੁੱਕ ਦਾ ਪਾਦਰੀ ਹੈ, ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ।

ਪੀੜਤ ਦੀ ਮਾਂ ਦੇ ਇਲਜ਼ਾਮ ਹਨ ਕਿ ਨਾਬਾਲਗ ਨਾਲ ਪਿੱਛਲੇ 8 ਸਾਲਾਂ ਵਿੱਚ ਕਈ ਵਾਰ ਜਿਨਸੀ ਸ਼ੋਸ਼ਣ ਹੋਇਆ ਜਦੋਂ ਉਹ ਆਪਣੀ ਮਾਸੀ ਕੋਲ ਰਹਿੰਦੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ POCSO ਐਕਟ ਦੇ ਨਾਲ ਹੋ ਆਈਪੀਸੀ ਦੀਆਂ ਧਾਰਾਵਾਂ ਲਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close