National

ਖੜਗੇ ਵਲੋਂ ‘ਲੋਕਪਾਲ ਚੋਣ ਕਮੇਟੀ’ ਮੀਟਿੰਗ ਦਾ ਬਾਈਕਾਟ, ਲਿਖੀ ਚਿੱਠੀ

ਕਾਂਗਰਸ ਨੇ ਸੀਨੀਅਰ ਆਗੂ ਨੇਤਾ ਮਲਿਕਾਰਜੁਨ ਖੜਗੇ ਨੇ ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਵਜੋਂ ਮੀਟਿੰਗ ਚ ਸੱਦੇ ਜਾਣ ਦਾ ਵਿਰੋਧ ਕਰਦਿਆਂ ਸ਼ੁੱਕਰਵਾਰ ਨੂੰ ਰੱਖੀ ਜਾਣ ਵਾਲੀ ‘ਲੋਕਪਾਲ ਚੋਣ ਕਮੇਟੀ’ ਮੀਟਿੰਗ ਦਾ ਬਾਈਕਾਟ ਕੀਤਾ ਹੈ। ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਵਜੋਂ ਮੀਟਿੰਗ ਚ ਸੱਦੇ ਜਾਣ ਦਾ ਵਿਰੋਧ ਕਰਦਿਆਂ ਖੜਗੇ ਪਹਿਲਾਂ ਵੀ ਕਈ ਵਾਰ ਇਸ ਮੀਟਿੰਗ ਦਾ ਬਾਈਕਾਟ ਕਰ ਚੁੱਕੇ ਹਨ।ਲੋਕਸਭਾ ਚ ਕਾਂਗਰਸ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਚ ਕਿਹਾ ਹੈ ਕਿ ਲੋਕਪਾਲ ਐਕਟ -2013 ਦੀ ਧਾਰਾ ਚਾਰ ਚ ‘ਖਾਸ ਤੌਰ ਤੇ ਸੱਦੇ ਗਏ ਮੈਂਬਰ’ ਦੇ ਲੋਕਪਾਲ ਚੋਣ ਕਮੇਟੀ ਦਾ ਹਿੱਸਾ ਹੋਣ ਜਾਂ ਇਸਦੀ ਬੈਠਕ ਚ ਸ਼ਾਮਲ ਹੋਣ ਦਾ ਕੋਈ ਕਾਨੂੰਨ ਨਹੀਂ ਹੈ। ਖੜਗੇ ਨੇ ਦੋਸ਼ ਲਗਾਇਆ ਕਿ ਸਾਲ 2014 ਚ ਸੱਤਾ ਚ ਆਉਣ ਮਗਰੋਂ ਇਸ ਸਰਕਾਰ ਨੇ ਲੋਕਪਾਲ ਕਾਨੂੰਨ ਚ ਅਜਿਹਾ ਕੋਈ ਸੋਧ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਨਾਲ ਵਿਰੋਧੀ ਧੜੇ ਦੀ ਸਭ ਤੋਂ ਵੱਡੀ ਪਾਰਟੀ ਦਾ ਨੇਤਾ ਚੋਣ ਕਮੇਟੀ ਦੇ ਮੈਂਬਰ ਵਜੋਂ ਬੈਠਕ ਚ ਸ਼ਾਮਲ ਹੋ ਸਕੇ।

Show More

Related Articles

Leave a Reply

Your email address will not be published. Required fields are marked *

Close