Canada

ਐਡਮਿੰਟਨ ਸਿਟੀ ਨੇ ਓਮੀਕ੍ਰੋਨ ਦੇ ਖਤਰੇ ਨਾਲ ਨਿਪਟਣ ਲਈ ਆਰ. ਈ. ਸੀ. ਸੈਂਟਰ, ਇਨਡੋਰ ਸਹੂਲਤਾਂ ਵਿਚ ਆਊਟਡੋਰ ਫੂਡ ਤੇ ਡਿ੍ਰੰਕ ਦੇ ਸੇਵਨ ’ਚ ਲਗਾਈ ਪਾਬੰਦੀ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਸਿਟੀ ਆਫ ਐਡਮਿੰਟਨ ਨੇ ਕੋਵਿਡ-19 ਓਮੀਕ੍ਰੋਨ ਵੈਰੀਐਂਟ ਦੇ ਵੱਧਦੇ ਪ੍ਰਸਾਰ ਦੇ ਚੱਲਦੇ ਆਊਟ ਸਾਈਡ ਫੂਡ ਅਤੇ ਡਿ੍ਰੰਕ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਿਟੀ ਨੇ ਸ਼ੁੱਕਰਵਾਰ ਦੁਪਹਿਰ ਇਕ ਬਿਆਨ ਵਿਚ ਕਿਹਾ ਕਿ ਕਿਸੇ ਵੀ ਮਨੋਰੰਜਨ ਸੈਂਟਰ, ਖੇਤਰ ਜਾਂ ਆਕਰਸ਼ਣ ਵਿਚ ਖਾਣ-ਪੀਣ ਦੀ ਇਜਾਜ਼ਤ ਨਹੀਂ ਹੈ ਜਿੱਥੇ ਕੋਈ ਫੂਡ ਸਰਵਿਸ ਉਪਲਬਧ ਨਹੀਂ ਹੈ। ਸਿਰਫ ਕੈਂਟੀਨ ਵਰਗੀਆਂ ਚੁਨਿੰਦਾ ਸੁਵਿਧਾਵਾਂ ਵਿਚ ਹੀ ਭੋਜਨ ਅਤੇ ਪੀਣ ਵਾਲੇ ਪਦਾਰਥ ਖਰੀਦ ਕੇ ਉਸੇ ਖੇਤਰ ਵਿਚ ਵਰਤੋਂ ਕੀਤੇ ਜਾਣਗੇ। ਜਿੰਮ ਜਾਂ ਕਸਰਤ ਕਰਨ ਵਾਲਿਆਂ ਲਈ ਪਾਣੀ ਜਾਂ ਸਪੋਰਟਸ ਡਿ੍ਰੰਕ ਨੂੰ ਹਾਈਡ੍ਰੇਟੇਡ ਰਹਿਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਸਥਾਨਾਂ ਵਿਚ ਟੇਰਵਿਲਗਰ, ਮੀਡੋਜ, ਕਾਮਨਵੈਲਥ ਅਤੇ ਮਿਲ ਵੁਡਸ ਮਨੋਰੰਜਨ ਕੇਂਦਰ, ਮੁਟਾਰਟ ਕੰਜਰਵੇਟਰੀ, ਐਡਮਿੰਟਨ ਵੈਲੀ ਚਿੜ੍ਹੀਆਘਰ, ਸਿਟੀ ਵੱਲੋਂ ਸੰਚਾਲਿਤ ਸੈਂਟਰਸ ਅਤੇ ਹਾਵਰੇਲਕ ਪਾਰਕ ਵਿਚ ਝੀਲ ’ਤੇ ਕੁਲੀਨਾ ਆਦਿ ਸ਼ਾਮਲ ਹਨ।
ਮੀਡੀਆ ਨੂੰ ਦਿੱਤੇ ਬਿਆਨ ਵਿਚ ਸ਼ਹਿਰ ਦੇ ਬੁਲਾਰੇ ਮਾਰਕ ਟੋਰਜੁਸੇਨ ਨੇ ਕਿਹਾ ਕਿ ਇਹ ਨਵੀਆਂ ਪਾਬੰਦੀਆਂ ਸਿਰਫ ਇਨ੍ਹਾਂ ਸਥਾਨਾਂ ’ਤੇ ਇਨਡੋਰ ਖਾਲੀ ਜਗ੍ਹਾ ’ਤੇ ਲਾਗੂ ਹੁੰਦੀਆਂ ਹਨ ਅਤੇ ਚਿੜ੍ਹੀਆਘਰ ਅਤੇ ਹਾਵਰੇਲਕ ਪਾਰਕ ਵਿਚ ਕਿਤੇ ਭੋਜਨ ਦਾ ਸੇਵਨ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close