Canada

ਕੈਲਗਰੀ ਵਿਚ ਐਨ-95 ਮਾਸਕ ਅਤੇ ਰੈਪਿਡ ਟੈਸਟ ਕਿੱਟ ਦੀ ਭਾਰੀ ਕਮੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਓਮੀਕ੍ਰੋਨ ਵੈਰੀਐਂਟ ਦੇ ਕਾਰਨ ਕਰੋਨਾ ਮਾਮਲਿਆਂ ਵਿਚ ਭਾਰੀ ਵਾਧਾ ਹੋਣ ਦੇ ਚੱਲਦੇ ਐਨ-95 ਮਾਸਕ ਅਤੇ ਰੈਪਿਡ ਟੈਸਟ ਕਿੱਟ ਦੀ ਭਾਰੀ ਕਮੀ ਆ ਗਈ ਹੈ। ਫਾਰਮਾਸਿਸਟਸ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਵਿਡ ਟੈਸਟ ਅਤੇ ਪੀਪੀਈ ਕਿੱਟ ਦੀ ਸਪਲਾਈ ਨੂੰ ਫਾਰਮੇਸੀਆਂ ਵਿਚ ਟਰਾਂਸਫਰ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸਪਲਾਈ ਜਾਂ ਸਾਧਨ ਨਹੀਂ ਦਿੱਤੇ ਹਨ। ਪਿਛਲੇ ਦੋ ਹਫਤਿਆਂ ਵਿਚ ਓਮੀਕ੍ਰੋਨ ਵੈਰੀਐਂਟ ਦੇ ਤਹਿਤ ਮੰਗ ਕਾਫੀ ਵੱਧ ਗਈ ਹੈ। ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਣ ਦੇ ਲਈ ਐਨ-95 ਮਾਸਕ ਅਤੇ ਰੈਪਿਡ ਟੈਸਟ ਕਿੱਟ ਦਾ ਇਸਤੇਮਾਲ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਫਾਰਮਾਸਿਸਟਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਭ ਕੁਝ ਸਾਡੇ ਉੱਤੇ ਛੱਡ ਦਿੱਤਾ ਹੈ। ਸਪਲਾਈ ਨਾ ਹੋਣ ਕਾਰਨ ਅਸੀਂ ਗਾਹਕਾਂ ਨੂੰ ਸਾਮਾਨ ਨਹੀਂ ਦੇ ਪਾ ਰਹੇ ਹਾਂ। ਲੋਕਾਂ ਦੀ ਨਿਰਾਸ਼ਾ ਅਤੇ ਗੁੱਸਾ ਸਾਡੇ ਉੱਪਰ ਫੁੱਟਦਾ ਹੈ ਕਿਉਂਕਿ ਸਭ ਤੋਂ ਅਗਲੀ ਕਤਾਰ ਵਿਚ ਅਸੀਂ ਆਉਂਦੇ ਹਾਂ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਨਿਰਾਸ਼ਾ ਅਤੇ ਗੁੱਸਾ ਕਿਸ ਅੱਗੇ ਦਿਖਾਉਣਾ ਹੈ। ਉਨਾਂ ਕਿਹਾ ਕਿ ਫਾਰਮੇਸੀਆਂ ਨੂੰ ਕੁਝ ਮਹੀਨੇ ਤੋਂ ਸਪਲਾਇਰਸ ਕੋਲੋਂ ਐਨ-95 ਮਾਸਕ ਨਹੀਂ ਮਿਲ ਰਹੇ ਹਨ। ਮਾਸਕ ਦੀ ਇੰਨੀ ਜ਼ਿਆਦਾ ਕਮੀ ਹੈ ਕਿ ਸਾਨੂੰ ਗਾਹਕਾਂ ਲਈ ਤਾਂ ਦੂਰ ਆਪਣੇ ਕਰਮਚਾਰੀਆਂ ਦੇ ਲਈ ਵੀ ਮਾਸਕ ਨਹੀਂ ਮਿਲ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close