Canada

ਨੌਕਰੀ ਗੁਆ ਚੁੱਕੇ ਕਰਮਚਾਰੀ ਜਿੰਨਾ ਨੇ ਟੀਕਾ ਨਹੀਂ ਲਵਾਇਆ ਬੇਰੁਜ਼ਗਾਰੀ ਬੈਨੇਫਿਟ ਲਾਭ ਲੈਣ ਦੇ ਹੱਕਦਾਰ ਨਹੀਂ ਹੋਣਗੇ : ਰੁਜ਼ਗਾਰ ਮੰਤਰੀ

ਅਲਬਰਟਾ (ਦੇਸ ਪੰਜਾਬ ਟਾਈਮਜ਼)— ਰੁਜ਼ਗਾਰ ਮੰਤਰੀ ਕਾਰਲਾ ਕੁਆਲਟਰੋ ਨੇ ਚੇਤਾਵਨੀ ਦਿੱਤੀ ਹੈ ਕਿ ਬੇਰੁਜ਼ਗਾਰ ਕੈਨੇਡੀਅਨਸ ਜੋ ਕੋਵਿਡ-19 ਲਈ ਟੀਕਾਕਰਨ ਕਰਵਾਉਣ ਤੋਂ ਇਨਕਾਰ ਕਰ ਰਹੇ ਹਨ, ਉਨ੍ਹਾਂ ਦੇ ਬੇਰੁਜ਼ਗਾਰੀ ਬੈਨੇਫਿਟ ਬੰਦ ਕੀਤੇ ਜਾ ਸਕਦੇ ਹਨ।
ਕੈਨੇਡੀਅਨ ਪ੍ਰੈੱਸ ਨਾਲ ਗੱਲ ਕਰਦੇ ਹੋਏ ਕੁਆਲਟਰੋ ਨੇ ਕਿਹਾ ਕਿ ਜਿੰਨਾ ਚਿਰ ਜਨਤਕ ਸਿਹਤ ਐਮਰਜੈਂਸੀ ਹੈ, ਟੀਕਾਕਰਨ ਨਾ ਲਵਾਉਣ ਵਾਲੇ ਕਰਮਚਾਰੀ ਜੋ ਆਪਣੀ ਨੌਕਰੀ ਗੁਆ ਚੁੱਕੇ ਹਨ, ਉਨ੍ਹਾਂ ਨੂੰ ਰੁਜ਼ਗਾਰ ਬੀਮਾ ਬੈਨੇਫਿਟ ਲਈ ਯੋਗ ਨਹੀਂ ਮੰਨਿਆ ਜਾਵੇਗਾ ਹਾਲਾਂਕਿ ਮੈਡੀਕਲ ਛੋਟ ਵਾਲੇ ਕਰਮਚਾਰੀਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਕੁਆਲਟਰੋ ਨੇ ਕਿਹਾ ਕਿ ਪੋਲਿਸੀ ਦਾ ਉਦੇਸ਼ ਕੰਮ ਦੇ ਸਥਾਨਾਂ ਨੂੰ ਖੁੱਲ੍ਹਾ ਅਤੇ ਕੋਵਿਡ ਦੇ ਪ੍ਰਕੋਪ ਤੋਂ ਮੁਕਤ ਰੱਖਣਾ ਹੈ ਅਤੇ ਵੈਕਸੀਨ ਲੈਣ ਲਈ ਲੋਕਾਂ ਨੂੰ ਉਤਸ਼ਾਹਤ ਕਰਨਾ ਹੈ।

Show More

Related Articles

Leave a Reply

Your email address will not be published. Required fields are marked *

Close