Canada

ਸਿੱਖ ਨੌਜਵਾਨਾਂ ਨੇ ਪਗੜੀ ਦੇ ਨਾਲ ਮੌਤ ਦੇ ਮੂੰਹ ਤੋਂ ਬਚਾਈ 2 ਨੌਜਵਾਨਾਂ ਦੀ ਜਾਨ

ਸਰੀ(ਦੇਸ ਪੰਜਾਬ ਟਾਈਮਜ਼)-  ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਤ ਦੇ ਮੂੰਹ ’ਚ ਡਿੱਗੇ ਦੋ ਵਿਅਕਤੀਆਂ ਲਈ 5 ਸਿੱਖ ਨੌਜਵਾਨ ਫਰਿਸ਼ਤਾ ਬਣ ਕੇ ਪਹੁੰਚ ਗਏ, ਜਿਨ੍ਹਾਂ ਨੇ ਆਪਣੀ ਦਸਤਾਰ ਨੂੰ ਰੱਸੀ ਦੇ ਤੌਰ ’ਤੇ ਵਰਤ ਕੇ ਝਰਨੇ ਦੇ ਨੇੜੇ ਫਸੇ ਦੋ ਵਿਅਕਤੀਆਂ ਨੂੰ ਬਾਹਰ ਕੱਢ ਲਿਆ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ’ਚ ਵਾਪਰੀ। ਇਸ ਦੀ ਵੀਡੀਓ ਵਾਇਰਲ ਹੋ ਗਈ ਤੇ ਪੰਜੇ ਸਿੱਖ ਨੌਜਵਾਨਾਂ ਦੀ ਜਮ ਕੇ ਸ਼ਲਾਘਾ ਹੋ ਰਹੀ ਹੈ।
ਇਨ੍ਹਾਂ ਪੰਜ ਸਿੱਖ ਨੌਜਵਾਨਾਂ ਨੇ ਦੋ ਵਿਅਕਤੀਆਂ ਦੀ ਜਾਨ ਬਚਾਉਣ ਲਈ ਜੋ ਕੀਤਾ, ਉਸ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਦਰਅਸਲ, ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ’ਚ ਦੋ ਵਿਅਕਤੀ ਝਰਨੇ ਦੇ ਨੇੜਿਓਂ ਲੰਘ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਚੱਟਾਨ ’ਤੋਂ ਪੈਰ ਤਿਲਕ ਗਿਆ ਤੇ ਉਹ ਅਜਿਹੇ ਸਥਾਨ ’ਤੇ ਜਾ ਕੇ ਅਟਕ ਗਏ, ਜਿੱਥੋਂ ਬਾਹਰ ਨਿਕਲਣਾ ਮੁਸ਼ਕਲ ਸੀ।

Show More

Related Articles

Leave a Reply

Your email address will not be published. Required fields are marked *

Close