National

ਪਾਕਿਸਤਾਨ ’ਚ ਮੈਨੂੰ ਸਰੀਰਕ ਨਹੀਂ ਮਾਨਸਿਕ ਤਸੀਹੇ ਦਿੱਤੇ: ਵਿੰਗ ਕਮਾਂਡਰ ਅਭਿਨੰਦਨ

ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਨੇ ਪਾਕਿਸਤਾਨ ਤੋਂ ਪਰਤਣ ਮਗਰੋਂ ਆਪਣਾ ਦਰਦ ਬਿਆਨ ਕੀਤਾ। ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਮੁਤਾਬਕ ਖ਼ਬਰ ਦਿੱਤੀ ਹੈ ਕਿ ਅਭਿਨੰਦਨ ਨੇ ਭਾਰਤੀ ਹਵਾਈ ਫ਼ੌਜ (ਆਈਏਐਫ਼) ਦੇ ਅਧਿਕਾਰੀਆਂ ਨੂੰ ਦਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਚ ਸਰੀਰਕ ਦਰਦ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਨੂੰ ਕਾਫੀ ਮਾਨਸਿਕ ਤਸੀਹੇ ਦਿੱਤੇ ਗਏ।
ਭਾਰਤ ਵਾਪਸ ਪਰਤਣ ਮਗਰੋਂ ਹੁਣ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਰ ਨੂੰ ‘ਕੂਲਿੰਗ ਡਾਊਨ’ ਦੀ ਪ੍ਰਕਿਰਿਆ ਤਹਿਤ ਲੰਘਣਾ ਹੋਵੇਗਾ। ਇਸ ਤਰ੍ਹਾਂ ਦੀਆਂ ਕਈ ਹੋਰ ਪ੍ਰਕਿਰਿਆਵਾਂ ਤੋਂ ਅਭਿਨੰਦਨ ਨੂੰ ਹਾਲੇ ਕੁਝ ਦਿਨਾਂ ਤੱਕ ਲਗਾਤਾਰ ਲੰਘਣਾ ਹੋਵੇਗਾ। ਇਸ ਅਭਿਆਸ ਤਹਿਤ ਉਨ੍ਹਾਂ ਨੂੰ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਵੇਗਾ ਤੇ ਏਅਰ ਫ਼ੋਰਸ ਵਲੋਂ ਕਾਊਂਸਲਿੰਗ ਵੀ ਕਰਵਾਈ ਜਾਵੇਗੀ।
ਭਾਰਤ ਪਹੁੰਚਣ ਮਗਰੋਂ ਅਭਿਨੰਦਨ ਨੂੰ ਸ਼ੁਰੂਆਤੀ ਜਾਂਚ ਤੋਂ ਲੰਘਣਾ ਪਿਆ। ਉਨ੍ਹਾਂ ਦਾ ਸ਼ਨਿੱਚਰਵਾਰ ਨੂੰ ਕੁਝ ਹੋਰ ਡਾਕਟਰੀ ਜਾਂਚ ਅਤੇ ਟੈਸਟ ਕਰਵਾਏ ਗਏ। ਸੂਤਰਾਂ ਮੁਤਾਬਕ ਹੁਣ ਹਵਾਈ ਫ਼ੌਜ ਦੀ ਪਹਿਲ ਅਭਿਨੰਦਨ ਦੀ ਸਿਹਤ ਨੂੰ ਸਾਧਾਰਨ ਹਾਲਤ ਚ ਲਿਆਉਣ ਦੀ ਹੈ।
ਸੱਜੀ ਅੱਖ ਕੋਲ ਸੋਜਸ
ਅਭਿਨੰਦਨ ਸ਼ੁੱਕਰਵਾਰ ਦੇਰ ਸ਼ਾਮ ਅਟਾਰੀ–ਵਾਘਾ ਸਰਹੱਦ ਤੋਂ ਹੁੰਦਿਆਂ ਭਾਰਤ ਪੁੱਜੇ ਤੇ ਇਸਦੇ ਲਗਭਗ ਢਾਈ ਘੰਟਿਆਂ ਮਗਰੋਂ ਰਾਤ ਲਗਭਗ ਪੌਣੇ 12 ਵਜੇ ਉਹ ਹਵਾਈ ਫ਼ੌਜ ਦੇ ਇਕ ਜਹਾਜ਼ ਤੋਂ ਨਵੀਂ ਦਿੱਲੀ ਪੁੱਜੇ। ਉਨ੍ਹਾਂ ਦੇ ਭਾਰਤੀ ਸਰਹੱਦ ਚ ਦਾਖ਼ਲ ਹੋਣ ਤੇ ਇਹ ਦੇਖਿਆ ਗਿਆ ਕਿ ਉਨ੍ਹਾਂ ਦੀ ਸੱਜੀ ਅੱਖ ਕੋਲ ਸੋਜਸ ਹੈ। ਇਸਦੇ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਡਾਕਟਰੀ ਜਾਂਚ
ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨੀ ਹਿਰਾਸਤ ਤੋਂ ਪਰਤੇ ਅਭਿਨੰਦਨ ਦੇ ਕਈ ਮੈਡੀਕਲ ਟੈਸਟਅ ਕੀਤੇ ਗਏ ਹਨ ਜਿਹੜੇ ਕਿ ਕੂਲਿੰਗ ਪ੍ਰਾਸੈਸ ਦਾ ਹਿੱਸਾ ਹਨ। ਇਹ ਪ੍ਰਕਿਰਿਆ ਐਤਵਾਰ ਤੱਕ ਜਾਰੀ ਰਹਿ ਸਕਦੀ ਹੈ। ਮੈਡੀਕਲ ਚੈਕਅੱਪ ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਫ਼ਿੱਟ ਪਾਇਆ ਗਿਆ ਹੈ। ਅਭਿਨੰਦਨ ਨੂੰ ਐਤਵਾਰ ਤੱਕ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਪਰਿਵਾਰ ਨਾਲ ਵੀ ਮਿਲੇ
ਏਅਰ ਫ਼ੋਰਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਸ਼ਨਿੱਚਰਵਾਰ ਦੀ ਸਵੇਰ ਅਭਿਨੰਦਨ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹਵਾਈ ਫ਼ੌਜ ਦੇ ਕਈ ਸਿਖਰ ਅਧਿਕਾਰੀਆਂ ਨਾਲ ਮਿਲੇ।ਕਿਹਾ ਜਾ ਰਿਹਾ ਹੈ ਕਿ ਸਿਹਤ ਦੀ ਜਾਂਚ ਪੜਤਾਲ ਮਗਰੋਂ ਅਭਿਨੰਦਨ ਦੇ ਸਵਾਲ–ਜਵਾਬ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।ਦੱਸਣਯੋਗ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵਿਚਾਲੇ ਹੋਏ ਝੜਪ ਦੌਰਾਨ ਅਭਿਨੰਦਨ ਦੇ ਮਿਗ–21 ਬਾਈਸਨ ਨੈ ਪਾਕਿਸਤਾਨੀ ਐਫ਼–16 ਲੜਾਕੂ ਜਹਾਜ਼ ਨੂੰ ਮਾਰ ਸੁਟਿਆ ਸੀ। ਹਮਲੇ ਚ ਉਨ੍ਹਾਂ ਦਾ ਮਿਗ–21 ਜਹਾਜ਼ ਵੀ ਲਪੇਟੇ ਚ ਆ ਗਿਆ ਤੇ ਆਪਣੇ ਜਹਾਜ਼ ਦੇ ਡਿੱਗਣ ਮਗਰੋਂ ਅਭਿਨੰਦਨ ਪੈਰਾਸ਼ੂਟ ਦੀ ਮਦਦ ਨਾਲ ਥੱਲੇ ਉਤਰੇ ਪਰ ਜਿੱਥੇ ਉਹ ਉਤਰੇ ਉਹ ਧਰਤੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਹਿਰਾਸਤ ਚ ਲੈ ਲਿਆ ਸੀ।

Show More

Related Articles

Leave a Reply

Your email address will not be published. Required fields are marked *

Close