Canada

ਸਸਕਚੈਵਨ ਦੇ ਪ੍ਰੀਮੀਅਰ ਨੇ ਕੋਵਿਡ-19 ਕਾਰਨ ਸਿਹਤ ਸੰਭਾਲ ਸੇਵਾਵਾਂ ਤੋਂ ਵਾਂਝੇ ਰਹਿ ਗਏ ਲੋਕਾਂ ਤੋਂ ਮੰਗੀ ਮੁਆਫੀ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਸਸਕਚੈਵਨ ਪ੍ਰੀਮੀਅਰ ਸਕਾਟ ਮੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਕੁਝ ਲੋਕਾਂ ਨੂੰ ਸਿਹਤ ਦੇਖਭਾਲ ਦੇ ਬਿਨਾਂ ਛੱਡ ਦਿੱਤਾ ਗਿਆ ਹੈ ਕਿਉਂਕਿ ਸੂਬਾ ਕੋਵਿਡ-19 ਦੀ ਚੌਥੀ ਲਹਿਰ ਨਾਲ ਨਿਪਟਣ ਦੇ ਲਈ ਸਾਧਨਾਂ ਨੂੰ ਮੁੜ ਨਿਰਦੇਸ਼ਿਤ ਕਰਦਾ ਹੈ।
ਮੋ ਨੇ ਇਕ ਰੇਡੀਓ ਸ਼ੋਅ ਵਿਚ ਮੁਆਫੀ ਮੰਗੀ ਹੈ ਕਿਉਂਕਿ ਇਕ ਦਿਨ ਪਹਿਲਾਂ ਸਸਕੈਚਵਨ ਪਾਰਟੀ ਸਰਕਾਰ ਨੇ ਐਲਾਨ ਕੀਤਾ ਕਿ ਉਹ 6 ਕੋਵਿਡ-19 ਮਰੀਜ਼ਾਂ ਨੂੰ ਦੇਖਭਾਲ ਲਈ ਓਂਟਾਰੀਓ ਭੇਜ ਰਹੀ ਹੈ। ਮੋ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਅਸੀਂ ਇਥੇ ਸੂਬੇ ਵਿਚ ਸਾਧਨਾਂ ਦੀ ਕਮੀ ਨੂੰ ਮਹਿਸੂਸ ਕੀਤਾ ਹੈ ਅਤੇ ਸਰਕਾਰ ਇਹ ਯਕੀਨੀ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਸੇਵਾਵਾਂ ਸਸਕਚੈਵਨ ਲੋਕਾਂ ਨੂੰ ਜਲਦ ਤੋਂ ਜਲਦ ਉਪਲਬਧ ਹੋਣ। ਐਨ. ਡੀ. ਪੀ. ਵਿਰੋਧੀ ਧਿਰ ਦੇ ਹੈਲਥ ਆਲੋਚਕ ਵਿਕੀ ਮੋਵਾਤ ਨੇ ਕਿਹਾ ਕਿ ਉਨ੍ਹਾਂ ਨੇ ਇਹ ਇੰਟਰਵਿਊ ਸੁਣਿਆ ਸੀ ਪਰ ਇਹ ਕੋਈ ਮੁਆਫੀ ਨਹੀਂ ਸੀ। ਇਹ ਪ੍ਰੀਮੀਅਰ ਅਤੇ ਸਿਹਤ ਮੰਤਰੀ (ਪਾਲ ਮੈਰੀਮੈਨ) ਦੀ ਜ਼ਿੰਮੇਵਾਰੀ ਹੈ ਕਿ ਸੂਬੇ ਦੇ ਲੋਕਾਂ ਨੂੰ ਜਿਸ ਚੀਜ਼ ਦੀ ਇਸ ਸਮੇਂ ਸਭ ਤੋਂ ਵੱਧ ਜ਼ਰੂਰਤ ਹੈ ਉਹ ਉਨ੍ਹਾਂ ਨੂੰ ਸਰਕਾਰ ਵੱਲੋਂ ਉਪਲਬਧ ਕਰਵਾਈ ਜਾਵੇ। ਪਰ ਸੂਬੇ ਵਿਚ ਕਰੋਨਾ ਦੀ ਚੌਥੀ ਲਹਿਰ ਦੇ ਖਿਲਾਫ ਸਰਕਾਰ ਦੀ ਨਾਕਾਮੀ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਰਕਾਰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰੇ। ਮਹਾਮਾਰੀ ਦੀ ਨਵੀਂ ਲਹਿਰ ਵਿਚ ਸਸਕਚੈਵਨ ਵਿਚ 275 ਤੋਂ ਵੱਧ ਸੇਵਾਵਾਂ ਵਿਚ ਕਟੌਤੀ ਕੀਤੀ ਗਈ ਹੈ ਜਿਸ ਵਿਚ ਸਾਰੇ ਸਰਜਰੀ ਅਤੇ ਓਪਨ ਹਾਰਟ ਅਤੇ ਨਿਊਰੋਲਾਜੀ ਰੋਗੀਆਂ ਦੇ ਲਈ ਆਪ੍ਰੇਸ਼ਨ ਸ਼ਾਮਲ ਹਨ। ਸੂਬੇ ਨੇ ਆਪਣੇ ਔਰਗਨ ਟਰਾਂਸਪਲਾਂਟ ਪ੍ਰੋਗਰਾਮ ਨੂੰ ਵੀ ਮੁਲਤਵੀ ਕਰ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close