Canada

ਅਲਬਰਟਾ ਹੈਲਥ ਸਰਵਿਸ ਦੇ 61 ਕਰਮਚਾਰੀਆਂ ਨੇ ਵੈਕਸੀਨ ਫਤਵੇ ਦੇ ਵਿਰੋਧ ਵਿਚ ਦਿੱਤਾ ਅਸਤੀਫਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਹੈਲਥ ਸਰਵਿਸ ਦੇ 60 ਕਰਮਚਾਰੀਆਂ ਨੇ ਕੋਵਿਡ-19 ਟੀਕਾਕਰਨ ਦਾ ਸਬੂਤ ਮੁਹੱਈਆ ਕਰਾਉਣ ਦੀ ਜ਼ਰੂਰਤ ਨੂੰ ਐਲਾਨ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਏ. ਐਚ. ਐਸ. ਦੇ ਪ੍ਰੈਜੀਡੈਂਟ ਅਤੇ ਸੀ. ਈ. ਓ. ਡਾ. ਵਰਨਾ ਯੀਯੂ ਨੇ ਮੰਗਲਵਾਰ ਨੂੰ ਕੋਵਿਡ-19 ਅਪਡੇਟ ਵਿਚ ਅਸਤੀਫੇ ਦੀ ਗਿਣਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ 11 ਰਜਿਸਟਰਡ ਨਰਸਾਂ ਅਤੇ 31 ਕਲੀਨਿਕਲ ਭੂਮਿਕਾਵਾਂ ਨਿਭਾਉਣ ਵਾਲੇ ਲੋਕ ਉਨ੍ਹਾਂ ਵਿਅਕਤੀਆਂ ਵਿਚੋਂ ਸਨ ਜਿਨ੍ਹਾਂ ਨੂੰ ਪਹਿਲੀ ਵਾਰ ਅਗਸਤ ਵਿਚ ਐਲਾਨੇ ਫਤਵੇ ’ਤੇ ਨੋਟਿਸ ਦਿੱਤਾ ਗਿਆ ਸੀ।
ਯੀਯੂ ਨੇ ਕਿਹਾ ਕਿ ਅਲਬਰਟਾ ਸਿਹਤ ਸੇਵਾ ਦੇ ਕਰਮਚਾਰੀਆਂ ਵੱਲੋਂ ਜ਼ਰੂਰੀ ਟੀਕਾਕ ਨੀਤੀ ਦੇ ਲਈ ਬਹੁਤ ਵੱਡਾ ਸਮਰਥਨ ਹੈ। ਅਸੀਂ ਉਨ੍ਹਾਂ ਸਾਰੇ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਟੀਕਾਕਰਨ ਦਾ ਸਬੂਤ ਪੇਸ਼ ਕੀਤਾ ਹੈ। ਅਸੀਂ ਆਪਣੀ ਪੋਲਿਸੀ ਦੇ ਨਾਲ ਖੜ੍ਹੇ ਹਾਂ ਅਤੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਏਗਾ। ਯੀਯੂ ਨੇ ਕਿਹਾ ਕਿ ਲੇਬਰ, ਮਰੀਜ਼ਾਂ ਅਤੇ ਕਮਜ਼ੋਰ ਅਲਬਰਟਨਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਲਈ ਇਸ ਨੂੰ ਜੋੜਨਾ ਜ਼ਰੂਰੀ ਸੀ।

Show More

Related Articles

Leave a Reply

Your email address will not be published. Required fields are marked *

Close