Canada

ਹੋਟਲ ਵਿਚ ਕਮਰੇ ਬੁੱਕ ਕਰਾਉਣ ਦੀ ਥਾਂ ਲੋਕ ਸਿੱਧੇ ਹਵਾਈ ਅੱੱਡਿਆਂ ਤੋਂ ਘਰਾਂ ਨੂੰ ਜਾ ਰਹੇ ਨੇ

ਕੈਲਗਰੀ (ਦੇਸ ਪੰਜਾਬ ਟਾਈਮਜ਼)– ਕੈਨੇਡਾ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਤੇ ਦੇਸ਼ ਤੋਂ ਬਾਹਰ ਨਾ ਜਾਣ ਲਈ ਕੀਤੀ ਗਈ ਸਖ਼ਤੀ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ | ਦੁਨੀਆ ਭਰ ਦੇ ਕੈਨੇਡਾ ਤੋਂ ਬਾਹਰੋਂ ਆ ਕੇ ਰਹਿ ਰਹੇ ਲੋਕਾਂ ਦੀ ਸ਼ਿਕਾਇਤ ਪੁਲਿਸ ਤੇ ਸਰਕਾਰ ਨੂੰ ਭਾਵੇਂ ਜਾਇਜ਼ ਲੱਗ ਰਹੀ ਹੈ ਪਰ ਫਿਰ ਵੀ ਸਰਕਾਰ ਲੋਕਾਂ ਨੂੰ ਹੋਟਲਾਂ ਵਿਚ ਰੁਕਣ ਲਈ ਮਜਬੂਰ ਕਰ ਰਹੀ ਹੈ | ਉਧਰ ਲੋਕਾਂ ਦਾ ਕਹਿਣਾ ਹੈ ਕਿ ਕਈ ਘੰਟਿਆਂ ਦਾ ਹਵਾਈ ਸਫ਼ਤ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਈ-ਕਈ ਘੰਟੇ ਹੋਟਲਾਂ ਵਿਚ ਕਮਰੇ ਬੁੱਕ ਕਰਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰੇ ਖੱਜਲ-ਖੁਆਰੀ ਨੂੰ ਲੈ ਕੇ ਲੋਕ ਹੱਥਾਂ ਵਿਚ ਕੋਰੋਨਾ ਪਾਸ ਸਰਟੀਫ਼ਿਕੇਟ ਲੈ ਕੇ ਵੱਖ-ਵੱਖ ਹਵਾਈ ਅੱਡਿਆਂ ਤੋਂ ਸਿੱਧੇ ਘਰ ਰਵਾਨਾ ਹੋ ਗਏ, ਜਿਸ ਨੂੰ ਲੈ ਕੇ ਪੀਲ ਪੁਲਿਸ ਨੇ ਉਨ੍ਹਾਂ ਯਾਤਰੀਆਂ ਨੂੰ ਪ੍ਰਤੀ ਵਿਅਕਤੀ 800 ਡਾਲਰ ਜੁਰਮਾਨਾ ਕੀਤਾ ਹੈ | ਉੱਥੇ ਹੀ ਪੀਲ ਮੁਖੀ ਦਾ ਕਹਿਣਾ ਹੈ ਕਿ ਜੁਰਮਾਨਾ ਕੀਤੇ ਕਿਸੇ ਵੀ ਵਿਅਕਤੀ ਨੂੰ ਉਹ ਗਿ੍ਫ਼ਤਾਰ ਨਹੀਂ ਕਰ ਸਕਦੇ | ਇਸ ਨੂੰ ਲੈ ਕੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਲੋਕ 800 ਡਾਲਰ ਦੇ ਕੇ ਆਪਣੇ ਘਰ 14 ਦਿਨਾਂ ਲਈ ਇਕਾਂਤਵਾਸ ਲਈ ਤਿਆਰ ਹਨ | ਉਧਰ ਸਰਕਾਰ ਹੋਟਲਾਂ ਵਿਚ ਯਾਤਰੀਆਂ ਦੇ ਕਮਰੇ ਬੁੱਕ ਕਰਵਾਉਣ ਲਈ ਕੋਈ ਹੋਰ ਸਰਲ ਤਰੀਕਾ ਕੱਢਣ ਲਈ ਕਹਿ ਰਹੀ ਹੈ |

Show More

Related Articles

Leave a Reply

Your email address will not be published. Required fields are marked *

Close