National

ਭਾਰਤ ਵਿਚ 45 ਦਿਨਾਂ ਮਗਰੋਂ ਕਰੋਨਾ ਦੇ ਮਾਮਲੇ ਘਟਣੇ ਸ਼ੁਰੂ

ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 1.73 ਲੱਖ ਕੇਸ ਸਾਹਮਣੇ ਆਏ ਹਨ। 45 ਦਿਨ ਬਾਅਦ ਇਹ ਸਭ ਤੋਂ ਘੱਟ ਗਿਣਤੀ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ 2 ਲੱਖ ਤੋਂ ਘੱਟ ਕੇਸ ਸਾਹਮਣੇ ਆਏ ਹਨ। ਦੇਸ਼ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ 24 ਘੰਟਿਆਂ ‘ਚ 1,14,428 ਘੱਟ ਕੇ 22,28,724 ਰਹਿ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ‘ਚ ਜਿਸ ਤੇਜ਼ੀ ਨਾਲ ਮਾਮਲੇ ਵਧੇ ਸੀ ਉਸੇ ਰਫਤਾਰ ਨਾਲ ਉਨ੍ਹਾਂ ‘ਚ ਕਮੀ ਵੀ ਆ ਰਹੀ ਹੈ। ਪਿਛਲੇ 16 ਦਿਨਾਂ ਤੋਂ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ।
ਸਿਹਤ ਮੰਤਰਾਲੇ ਤੇ ਹੋਰ ਸ੍ਰੋਤਾਂ ਨਾਲ ਮਿਲੇ ਅੰਕੜਿਆਂ ਮੁਤਾਬਕ ਦੂਜੀ ਲਹਿਰ ‘ਚ 15 ਅਪ੍ਰੈਲ ਨੂੰ ਰੋਜ਼ਾਨਾ ਸੰਕ੍ਰਮਿਤਾਂ ਦਾ ਅੰਕੜਾ ਦੋ ਲੱਖ ਤੋਂ ਪਾਰ ਕੀਤਾ ਸੀ। ਛੇ ਮਈ ਨੂੰ ਇਹ ਮਾਮਲੇ 4.14 ਲੱਖ ‘ਤੇ ਪਹੁੰਚ ਗਿਆ ਸੀ। ਹਾਲਾਂਕਿ 30 ਅਪ੍ਰੈਲ ਨੂੰ ਵੀ ਚਾਰ ਲੱਖ ਨਵੇਂ ਕੇਸ ਮਿਲੇ ਸੀ ਪਰ ਉਸ ਤੋਂ ਬਾਅਦ ਅੰਕੜਾ ਚਾਰ ਲੱਖ ਤੋਂ ਹੇਠਾਂ ਆ ਗਿਆ ਸੀ। ਛੇ ਮਈ ਤੋਂ ਬਾਅਦ ਨਵੇਂ ਮਾਮਲਿਆਂ ‘ਚ ਹਰ ਦਿਨ ਗਿਰਾਵਟ ਆਉਣ ਲੱਗੀ ਤੇ 27 ਮਈ ਨੂੰ ਦੋ ਲੱਖ ਤੋਂ ਘੱਟ ਸੰਕ੍ਰਮਿਤ ਮਾਮਲੇ ਪਾਏ ਗਏ। ਇਸ ਤਰ੍ਹਾਂ ਦੋ ਲੱਖ ਤੋਂ ਚਾਰ ਲੱਖ ਮਾਮਲੇ ਪਹੁੰਚਣ ‘ਚ ਲਗਪਗ 21 ਦਿਨ ਲੱਗੇ ਤੇ ਚਾਰ ਲੱਖ ਤੋਂ ਦੋ ਲੱਖ ਤੋਂ ਹੇਠਾਂ ਮਾਮਲੇ ਆਉਣ ‘ਚ ਵੀ ਲਗਪਗ ਇੰਨੇ ਹੀ ਦਿਨ ਲੱਗੇ ਹਨ।

Show More

Related Articles

Leave a Reply

Your email address will not be published. Required fields are marked *

Close