Punjab
ਗੁਰਮੀਤ ਰਾਮ ਰਹੀਮ ਮੁੜ 50 ਦਿਨਾਂ ਲਈ ਆਵੇਗਾ ਬਾਹਰ
ਚੰਡੀਗੜ੍ਹ : ਹੋਰ ਕਿਸੇ ਨੂੰ ਪੈਰੋਲ ਮਿਲੇ ਨਾ ਮਿਲੇ ਪਰ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋ ਪੈਰੋਲ ਮਿਲ ਗਈ ਹੈ। ਇਸ ਦਾ ਸੰਬੰਧ ਬੇਸ਼ੱਕ ਨਿਯਮਾਂ ਨਾਲ ਜੋੜ ਲਓ ਜਾਂ ਫਿਰ ਆਉਂਦੀਆਂ ਚੋਣਾਂ ਨਾਲ। ਅਸਲ ਵਿਚ ਡੇਰਾ ਸਿਰਸਾ ਮੁਖੀ ਹੁਣ ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਵੇਗਾ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਫਿਰ ਤੋਂ 50 ਦਿਨਾਂ ਦੀ ਪੈਰੋਲ ਮਿਲ ਗਈ ਹੈ।
ਜਬਰ-ਜ਼ਨਾਹ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ‘ਚੋਂ ਬਾਹਰ ਆਵੇਗਾ। ਉਸ ਦੀ 50 ਦਿਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ ‘ਤੇ ਬਾਹਰ ਆ ਚੁੱਕਾ ਹੈ। ਅਲੱਗ-ਅਲੱਗ ਮਾਮਲਿਆਂ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 32 ਮਹੀਨਿਆਂ ‘ਚ 9ਵੀਂ ਵਾਰ ਪੈਰੋਲ ਮਿਲੀ ਚੁੱਕੀ ਹੈ।