National

ਉਤਰਾਖੰਡ ਤ੍ਰਾਸਦੀ- ਹੁਣ ਤੱਕ 15 ਵਿਅਕਤੀਆਂ ਨੂੰ ਰੈਸਕਿਊ ਕੀਤਾ, 14 ਲਾਸ਼ਾਂ ਬਰਾਮਦ

ਨਵੀਂ ਦਿੱਲੀ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਐਤਵਾਰ ਸਵੇਰੇ ਗਲੇਸ਼ੀਅਰ ਟੁੱਟਣ ਨਾਲ ਭਾਰੀ ਤਬਾਹੀ ਮਚ ਗਈ ਹੈ। ਪ੍ਰਭਾਵਿਤ ਇਲਾਕਿਆਂ ‘ਚ ਫ਼ੌਜ, ਆਈਟੀਬੀਪੀ, ਐੱਸਐੱਸਬੀ ਤੇ ਐੱਸਡੀਆਰਐੱਫ ਦੀਆਂ ਟੀਮਾਂ ਬਚਾਅ ਕੰਮ ‘ਚ ਜੁਟੀਆਂ ਹਨ। ਚਮੋਲੀ ਪੁਲਿਸ ਮੁਤਾਬਿਕ, ਟਨਲ ‘ਚ ਫਸੇ ਲੋਕਾਂ ਲਈ ਰਾਹਤ ਤੇ ਬਚਾਅ ਕੰਮ ਜਾਰੀ ਹੈ। ਜੇਸੀਬੀ ਦੀ ਮਦਦ ਨਾਲ ਟਨਲ ਦੇ ਅੰਦਰ ਪਹੁੰਚ ਕੇ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਕ ਕੁੱਲ 15 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ 14 ਲਾਸ਼ਾਂ ਨੂੰ ਵੱਖ-ਵੱਖ ਸਥਾਨਾਂ ਤੋਂ ਬਰਾਮਦ ਕੀਤਾ ਗਿਆ ਹੈ। ਉੱਥੇ ਅਜੇ ਟਨਲ ‘ਚ 30 ਲੋਕ ਫਸੇ ਹੋਏ ਹਨ। ਇਸ ਕੜੀ ‘ਚ ਐਤਵਾਰ ਦੁਪਹਿਰ ਨੂੰ ਹਵਾਈ ਸੈਨਾ ਦੇ ਸੀ-130 ਏਅਰਕ੍ਰਾਫਟ ਐੱਨਡੀਆਰਐੱਫ ਦੀ ਟੀਮ ਤੇ ਪੰਜ ਕਵਿੰਟਲ ਰਾਹਤ ਸਮਾਗਰੀ ਲੈ ਕੇ ਜੌਲੀਗ੍ਰਾਂਟ ਪਹੁੰਚੇ। ਸੋਮਵਾਰ ਸਵੇਰੇ ਪੌਣੇ ਸੱਤ ਵਜੇ ਹਵਾਈ ਸੈਨਾ ਦੇ ਜਵਾਨ ਰਾਹਤ ਸਮਾਗਰੀ ਤੇ ਮਾਕਰੇਸ ਨੂੰ ਲੈ ਕੇ ਪ੍ਰਭਾਵਿਤ ਸਥਾਨ ਵੱਲ ਰਵਾਨਾ ਹੋਏ। ਇੱਥੇ ਹਵਾਈ ਸੈਨਾ ਪ੍ਰਭਾਵਿਤ ਖੇਤਰਾਂ ‘ਚ ਹਵਾਈ ਸਰਵੇ ਵੀ ਕਰੇਗੀ।

Show More

Related Articles

Leave a Reply

Your email address will not be published. Required fields are marked *

Close