Canada

ਕੈਨੇਡਾ: ਫਰਵਰੀ ਮਹੀਨੇ ਪੈਦਾ ਹੋਏ ਰੁਜ਼ਗਾਰ ਦੇ 56 ਹਜ਼ਾਰ ਨਵੇਂ ਮੌਕੇ

ਟੋਰਾਂਟੋ— ਕੈਨੇਡੀਅਨ ਅਰਥਚਾਰੇ ‘ਚ ਫਰਵਰੀ ਮਹੀਨੇ 56 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਨਾਲ ਮਾਹਰਾਂ ਵਲੋਂ ਲਾਏ ਜਾ ਰਹੇ ਕਿਆਸ ਧਰੇ ਰਹਿ ਗਏ ਹਨ। ਮਾਹਰਾਂ ਨੇ ਸਿਰਫ ਇਕ ਹਜ਼ਾਰ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਲਾਇਆ ਸੀ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਸਾਬਿਤ ਹੋਇਆ। ਰੁਜ਼ਗਾਰ ਬਾਜ਼ਾਰ ਲਈ ਖੁਸ਼ੀ ਦੀ ਗੱਲ ਇਹ ਰਹੀ ਕਿ ਨਵੀਂਆਂ ਨੌਕਰੀਆਂ ‘ਚੋਂ ਜ਼ਿਆਦਾਤਰ ਫੁੱਲ ਟਾਈਮ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਫਰਵਰੀ ਮਹੀਨੇ ਦੌਰਾਨ ਕੁੱਲ 67,400 ਨੌਕਰੀਆਂ ਪੈਦਾ ਹੋਈਆਂ ਪਰੰਤੂ 11,600 ਨੌਕਰੀਆਂ ਖਤਮ ਹੋਣ ਕਾਰਨ ਇਹ ਅੰਕੜਾ 56 ਹਜ਼ਾਰ ਦਰਜ ਹੋਇਆ। ਦੂਜੇ ਪਾਸੇ ਬੇਰੁਜ਼ਗਾਰੀ ਦਰ 5.8 ਫੀਸਦੀ ‘ਤੇ ਸਥਿਰ ਰਹੀ। ਰੁਜ਼ਗਾਰ ਦੇ ਲਗਭਗ ਸਾਰੇ ਨਵੇਂ ਮੌਕੇ ਓਨਟਾਰੀਓ ‘ਚ ਪੈਦਾ ਹੋਏ ਜਦਕਿ ਬਾਕੀ ਇਲਾਕਿਆਂ ‘ਚ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਮੱਠੀ ਰਹੀ।

Show More

Related Articles

Leave a Reply

Your email address will not be published. Required fields are marked *

Close