Punjab

ਲੁਧਿਆਣਾ ਨਹਿਰ ’ਚ ਡਿੱਗੀ ਕਾਰ, ਭੈਣ–ਭਰਾ ਸਮੇਤ 4 ਮਰੇ

ਸ਼ੁੱਕਰਵਾਰ ਦੇਰ ਰਾਤੀਂ ਵਾਪਰੇ ਇੱਕ ਹਾਦਸੇ ਦੌਰਾਨ ਇੱਕ ਭੈਣ–ਭਰਾ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲੁਧਿਆਣਾ ਦੇ ਸਿੱਧਵਾਂ ਨਗਰ ਇਲਾਕੇ ’ਚ ਨਗਰ ਨਿਗਮ ਦੇ ਡੀ–ਜ਼ੋਨ ਦਫ਼ਤਰ ਲਾਗੇ ਵਾਪਰਿਆ, ਜਦੋਂ ਇੱਕ ਤੇਜ਼–ਰਫ਼ਤਾਰ ਵੌਕਸਵੈਗਨ ਪੋਲੋ ਕਾਰ ਰੇਲਿੰਗ ਤੋੜਦੀ ਹੋਈ ਸਿੱਧਵਾਂ ਨਹਿਰ ਵਿੱਚ ਜਾ ਡਿੱਗੀ। ਉਹ ਸਾਰੇ ਖਾਣਾ ਖਾ ਕੇ ਘਰ ਪਰਤ ਰਹੇ ਸਨ। ਤੇਜ਼–ਰਫ਼ਤਾਰ ਕਾਰ ਅੱਖ ਦੇ ਫੋਰ ਵਿੱਚ ਨਹਿਰ ਵਿੱਚ ਜਾ ਡਿੱਗੀ ਤੇ ਕਿਸੇ ਨੂੰ ਵੀ ਚਾਰੇ ਸਵਾਰੀਆਂ ਨੂੰ ਬਾਹਰ ਕੱਢਣ ਦਾ ਕੋਈ ਮੌਕਾ ਨਹੀਂ ਮਿਲਿਆ। ਉਂਝ ਚਸ਼ਮਦੀਦ ਗਵਾਹਾਂ ਨੇ ਜਾਨਾਂ ਬਚਾਉਣ ਦੇ ਜਤਨ ਬਥੇਰੇ ਕੀਤੇ। ਤੁਰੰਤ ਮੌਕੇ ਉੱਤੇ ਰਾਹਤ ਪਹੁੰਚਾਉਣ ਵਾਲੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਕਾਰ ਵਿੱਚ ਬੈਠੇ ਵਿਅਕਤੀ ਕਾਰ ਵਿੱਚ ਫਸੇ ਹੋਏ ਸਨ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਸੀਟ ਬੈਲਟਾਂ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ। ਲੋਕਾਂ ਨੇ ਤੁਰੰਤ ਕਾਰ ਵਿੱਚ ਬੈਠੇ ਚਾਰ ਜਣਿਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਪਹੁੰਚਾਇਆ ਪਰ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕਾਂ ਦੀ ਸ਼ਨਾਖ਼ਤ ਕਸ਼ਿਸ਼ ਅਰੋੜ (21) ਨਿਵਾਸੀ ਮਾਡਲ ਡਾਊਨ ਐਕਸਟੈਂਸ਼ਨ, ਭਵਨੀਤ ਸਿੰਘ ਜੁਨੇਜਾ (27) ਤੇ ਉਸ ਦੀ ਭੈਣ ਸਾਨੀਆ ਜੁਨੇਜਾ (24) ਨਿਵਾਸੀ ਦੁੱਗਰੀ ਤੇ ਦੇਵੇਸ਼ ਚੰਦਰ (25) ਨਿਵਾਸੀ ਲਖਨਊ ਵਜੋਂ ਹੋਈ ਹੈ। ਕਾਰ ਕਸ਼ਿਸ਼ ਅਰੋੜਾ ਦੀ ਸੀ ਤੇ ਹਾਦਸਾ ਵਾਪਰਨ ਸਮੇਂ ਕਾਰ ਉਹੀ ਚਲਾ ਰਿਹਾ ਸੀ। ਇਹ ਸਭ ਪੁਰਾਣੇ ਦੋਸਤ ਸਨ। ਦੇਵੇਸ਼ ਹਾਲੇ ਦੋ ਕੁ ਦਿਨ ਪਹਿਲਾਂ IELTS ਦਾ ਇਮਤਿਹਾਨ ਦੇਣ ਲਈ ਆਇਆ ਸੀ ਤੇ ਸਾਨਿਆ ਤੇ ਭਵਨੀਤ ਸਿੰਘ ਦੇ ਘਰ ਵਿੱਚ ਰਹਿ ਰਿਹਾ ਸੀ। ਸਰਾਭਾ ਨਗਰ ਪੁਲਿਸ ਥਾਣੇ ਦੇ ਐੱਸਐੱਚਓ ਸਬ–ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤੀਂ 11:30 ਵਜੇ ਵਾਪਰਿਆ ਤੇ ਇਹ ਸਭ ਸੀਸੀਟੀਵੀ ਵਿੱਚ ਕੈਦ ਵੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੋੜ ਉੱਤੇ ਵੀ ਡਰਾਇਵਰ ਨੇ ਕਾਰ ਦੀ ਰਫ਼ਤਾਰ ਨਹੀਂ ਘਟਾਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਕਿਉਂਕਿ ਕਾਰ ਉਸ ਦੇ ਕਾਬੂ ਤੋਂ ਬਾਹਰ ਹੋ ਗਈ। ਸਾਨਿਆ ਨੇ ਹਾਦਸਾ ਵਾਪਰਨ ਦੇ ਸਿਰਫ਼ ਪੰਜ ਕੁ ਮਿੰਟ ਪਹਿਲਾਂ ਫ਼ੋਨ ਉੱਤੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਬੱਸ ਉਹ ਘਰ ਦੇ ਨੇੜੇ ਹੀ ਹਨ ਤੇ ਛੇਤੀ ਹੀ ਪੁੱਜ ਜਾਣਗੇ।ਇਸ ਹਾਦਸੇ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਆਪੋ–ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਸਾਨਿਆ ਫ਼ੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰ ਰਹੀ ਸੀ; ਜਦ ਕਿ ਉਸ ਦਾ ਭਰਾ ਭਵਨੀਤ ਇੱਕ ਸਿਵਲ ਇੰਜੀਨੀਅਰ ਸੀ। ਉਹ ਇੰਕ ਕੰਪਨੀ ਵਿੱਚ ਇੰਟਰਨਸ਼ਿਪ ਕਰ ਰਹੀ ਸੀ। ਉਨ੍ਹਾਂ ਦੇ ਪਿਤਾ ਮਨਪ੍ਰੀਤ ਜੁਨੇਜਾ ਇੱਕ ਸਰਕਾਰੀ ਕੰਟਰੈਕਟਰ ਹਨ। ਕਸ਼ਿਸ਼ ਅਰੋੜਾ ਦੇ ਪਿਤਾ ਸੁਰੇਸ਼ ਅਰੋੜਾ ਲੇਬਰ ਕੰਟਰੈਕਟਰ ਹਨ, ਜਦ ਕਿ ਉਸ ਦੀ ਮਾਂ ਊਸ਼ਾ ਅਰੋੜਾ ਇੱਕ ਸੈਲੂਨ ਚਲਾਉਂਦੇ ਹਨ। ਦੇਵੇਸ਼ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦਾ ਸੀ।

Show More

Related Articles

Leave a Reply

Your email address will not be published. Required fields are marked *

Close