National

ਨਵੇਂ ਪਾਕਿਸਤਾਨ ਨੂੰ ਅੱਤਵਾਦ ’ਤੇ ਨਵਾਂ ਐਕਸ਼ਨ ਵੀ ਕਰਨਾ ਚਾਹੀਦਾ : ਸਰਕਾਰ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜੈਸ਼ ਏ ਮੁਹੰਮਦ ਨੇ ਪੁਲਵਾਮਾ ਹਮਲੇ ਦੀ ਗੱਲ ਕਬੂਲੀ ਫਿਰ ਵੀ ਪਾਕਿਸਤਾਨ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੈਸ਼ ਏ ਮੁਹੰਮਦ ਦੇ ਬੁਲਾਰੇ ਤੌਰ ਉਤੇ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਇਕ ਜਹਾਜ਼ ਗੁਆਇਆ ਪਾਕਿਸਤਾਨ ਦੋ ਦੱਸ ਰਿਹਾ ਹੈ। ਜੇਕਰ ਉਨ੍ਹਾਂ ਕੋਲ ਦੂਜੇ ਜਹਾਜ਼ ਡੇਗਣ ਦਾ ਕੋਈ ਸਬੂਤ ਹੈ ਤਾਂ ਪੇਸ਼ ਕਰੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਅਤੇ ਕੇਵਲ ਝੂਠੇ ਦਾਅਵੇ ਕੀਤੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਪਾਕਿਸਤਾਨ ‘ਨਵੀ ਸੋਚ’ ਨਾਲ ‘ਨਵੇਂ ਪਾਕਿਸਤਾਨ’ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਅਤੇ ਸੀਮਾ ਤੋਂ ਪਾਰ ਅੱਤਵਾਦ ਦੇ ਖਿਲਾਫ ਵੀ ਨਵਾਂ ਐਕਸ਼ਨ ਵੀ ਦਿਖਾਉਣਾ ਚਾਹੀਦਾ ਹੈ। ਨਵੇਂ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਅਤੇ ਉਸਦੇ ਟਿਕਾਣਿਆਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਆਪਣੇ ਦੇਸ਼ ਵਿਚ ਅੱਤਵਾਦੀ ਸੰਗਠਨ ਜੈਸ਼ ਦੇ ਟਿਕਾਣਿਆਂ ਦੀ ਗੱਲ ਨੂੰ ਨਕਾਰ ਦਿੱਤਾ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਿਹੋ ਜਾ ਰੁਖ ਰਖਦਾ ਹੈ। ਅਸੀਂ ਅੱਤਵਾਦ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਰੱਖਾਂਗੇ, ਸਾਡੀ ਸੈਨਾਂ ਚੌਕਸ ਰਹੇਗੀ। ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਸਿਰਫ ਦਿਖਾਵੇ ਲਈ ਅੱਤਵਾਦੀਆਂ ਉਤੇ ਕਾਗਜ਼ੀ ਕਾਰਵਾਈ ਕਰ ਰਿਹਾ ਹੈ ਜੋ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੀ ਧਰਤੀ ਤੋਂ ਅੱਤਵਾਦ ਖਿਲਾਫ ਕਾਰਵਾਈ ਕਰੇ ਪਾਕਿਸਤਾਨ। ਐਨਾਂ ਹੀ ਨਹੀਂ ਪਾਕਿਸਤਾਨ ਨੇ 27 ਫਰਦਰੀ ਨੂੰ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਐਫ 16 ਜਹਾਜ਼ ਸੁੱਟਣ ਲਈ ਸਬੂਤ ਦਿੱਤੇ, ਪ੍ਰੰਤੂ ਫਿਰ ਵੀ ਇਨਕਾਰ ਕਿਉਂ ਕਰ ਰਿਹਾ ਹੈ। ਭਾਰਤ ਖਿਲਾਫ ਐਫ 16 ਦੀ ਵਰਤੋਂ ਨੂੰ ਲੈ ਕੇ ਪਾਕਿਸਤਾਨ ਬੇਨਕਾਬ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close