Canada

ਅਲਬਰਟਾ ’ਚ ਸੈਲਫ ਆਇਸੋਲੇਸ਼ਨ ਦਾ ਸਮ੍ਹਾਂ ਕੁਝ ਮਾਮਲਿਆਂ ਵਿਚ 14 ਦਿਨਾਂ ਤੋਂ ਵਧਾ ਕੇ 24 ਦਿਨ ਦਾ ਕਰਨ ਬਾਰੇ ਵਿਚਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- – ਐਲਬਰਟਾ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੀ ਇਨਫੈਕਸ਼ਨ ਵਾਲੇ ਵਿਅਕਤੀਆਂ ਦੇ ਸੈਲਫ਼-ਆਇਸੋਲੇਸ਼ਨ ਵਿਚ ਜਾਣ ਸਬੰਧੀ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਕੁਝ ਮਾਮਲਿਆਂ ਵਿਚ ਆਇਸੋਲੇਸ਼ਨ ਦਾ ਸਮਾਂ 14 ਦਿਨਾਂ ਤੋਂ ਵਧਾ ਕੇ 24 ਦਿਨ ਦਾ ਕੀਤਾ ਜਾ ਸਕਦਾ ਹੈ। ਐਲਬਰਟਾ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਮਾਮਲਿਆਂ ਵਿਚ ਵਾਧਾ ਹੋਣ ਲੱਗ ਪਿਆ ਹੈ ਜਿਸ ਕਰਕੇ ਚੀਫ਼ ਮੈਡੀਕਲ ਅਫਸਰ ਆਫ਼ ਹੈਲਥ ਡਾ. ਡੀਨਾ ਹਿਨਸ਼ੌਅ ਅਤੇ ਸੂਬੇ ਦੇ ਮਾਹਰ ਡਾਕਟਰਾਂ ਵਲੋਂ ਇਸ ਸਬੰਧੀ ਨਵੇਂ ਫੈਸਲੇ ਲਏ ਜਾ ਰਹੇ ਹਨ। ਇੰਗਲੈਂਡ ਵਾਲੇ ਨਵੇਂ ਵੇਰੀਐਂਟ ਦੇ 50 ਅਤੇ ਸਾਊਥ ਅਫ਼ਰੀਕਾ ਵਾਲੇ ਵੇਰੀਐਂਟ ਦੇ 7 ਕੇਸ ਐਲਬਰਟਾ ਵਿਚ ਦਰਜ ਹੋਏ ਹਨ ਅਤੇ ਅਜਿਹੇ ਕੇਸਾਂ ਵਾਲੇ ਵਿਅਕਤੀਆਂ ਨੂੰ ਘਰ ਦੇ ਬਾਕੀ ਮੈਂਬਰਾਂ ਨਾਲੋਂ ਵੱਖ ਰੱਖਣ ਵਿਚ ਸਮੱਸਿਆਵਾਂ ਆ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Close