Canada
ਯੂਰਪੀਅਨ ਯੂਨੀਅਨ ਨੇ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀ ਅਗਲੀ ਖੇਪ ਭੇਜੇ ਜਾਣ ਵਾਸਤੇ ਹਰੀ ਝੰਡੀ ਦਿੱਤੀ
ਕੈਲਗਰੀ (ਦੇਸ ਪੰਜਾਬ ਟਾਈਮਜ਼)- – ਦ ਯੂਰਪੀਅਨ ਯੂਨੀਅਨ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀ ਅਗਲੀ ਖੇਪ ਭੇਜੇ ਜਾਣ ਵਾਸਤੇ ਹਰੀ ਝੰਡੀ ਵਿਖਾ ਦਿੱਤੀ ਗਈ ਹੈ। ਕਮਿਸ਼ਨ ਨੇ ਕਿਹਾ ਹੈ ਕਿ ਕੈਨੇਡਾ ਵੱਲੋਂ ਜਦੋਂ ਬੇਨਤੀ ਆਈ ਹੈ, ਉਸ ਨੂੰ ਤੁਰੰਤ ਪ੍ਰਵਾਨ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਬੇਨਤੀ ਆਈ ਹੀ ਨਹੀਂ ਸੀ। ਇਸ ਤੋਂ ਬਾਅਦ ਆਸ ਬੱਝ ਗਈ ਹੈ ਕਿ ਕੈਨੇਡਾ ਨੂੰ ਹੁਣ ਜਲਦ ਦਵਾਈ ਮਿਲ ਸਕੇਗੀ।