National

ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜੀ

ਰੋਹਤਕ-ਡੇਰਾ ਸੱਚਾ ਸੌਦਾ ਸਿਰਸਾ ਵਿੱਚ ਕੁਝ ਸਾਧਵੀਆਂ ਦੇ ਸੈਕਸ ਸ਼ੋਸ਼ਣਦੇ ਦੋਸ਼ ਵਿੱਚ ਰੋਹਤਕ ਦੀ ਜੇਲ੍ਹ ਵਿੱਚਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਅਚਾਨਕ ਖ਼ਰਾਬ ਹੋਣ ਪਿੱਛੋਂ ਉਸ ਨੂੰ ਇਲਾਜ ਲਈ ਪੀ ਜੀ ਆਈਰੋਹਤਕ ਵਿੱਚ ਦਾਖਲ ਕੀਤਾ ਗਿਆ ਹੈ। ਕੋਈ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ, ਪਰ ਸੂਤਰਾਂ ਅਨੁਸਾਰ ਹਸਪਤਾਲ ਲਿਆਂਦਾ ਕੈਦੀ ਗੁਰਮੀਤ ਰਾਮ ਰਹੀਮ ਸਿੰਘ ਹੀ ਹੈ।
ਹਰਿਆਣਾ ਪੁਲਿਸ ਦੀ ਵਿਸ਼ੇਸ਼ ਸੁਰੱਖਿਆ ਹੇਠ ਗੁਰਮੀਤ ਰਾਮ ਰਹੀਮਨੂੰ ਲੈਕੇ ਇੱਕ ਐਂਬੂਲੈਂਸ ਅੱਜ ਏਥੇਪੀ ਜੀ ਆਈ ਪਹੁੰਚੀ ਤਾਂ ਇਸ ਮੌਕੇ ਹਸਪਤਾਲ ਅਤੇ ਰਸਤੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਸੀ।ਅਜੇ ਇਹ ਨਹੀਂ ਦੱਸਿਆ ਗਿਆ ਕਿ ਡੇਰਾ ਮੁਖੀ ਨੂੰ ਕਿਸ ਬਿਮਾਰੀ ਕਾਰਨ ਹਸਪਤਾਲਦਾਖਲ ਕਰਾਇਆ ਹੈ, ਪਰਸੱ਼ਕ ਹੈ ਕਿ ਉਹ ਕੋਰੋਨਾ ਪੀੜਤ ਹੋ ਸਕਦਾ ਹੈ। ਜਦੋਂ ਐਂਬੂਲੈਂਸ ਹਸਪਤਾਲ ਅੱਗੇ ਪੁੱਜੀ ਤਾਂ ਪੁਲਿਸ ਨੇ ਇਕ ਹੋਰ ਗੱਡੀ ਉਸ ਦੇ ਅੱਗੇ ਖੜੀ ਕਰ ਦਿੱਤੀ ਤਾਂ ਕਿ ਪਤਾ ਨਾ ਲੱਗੇ ਕਿ ਇਸ ਵਿਚ ਕੌਣ ਸੀ। ਇਸ ਦੌਰਾਨ ਹਸਪਤਾਲ ਵਿਚ ਤੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਹੈ ਤੇ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਮੀਡੀਆ ਵਾਲਿਆਂ ਨੂੰ ਨਾ ਹਸਪਤਾਲ ਦੇ ਅੰਦਰ ਜਾਣ ਤੇ ਨਾ ਕਿਸੇ ਕਿਸਮ ਦੀ ਕਵਰੇਜ ਕਰਨ ਦੀ ਆਗਿਆ ਦਿੱਤੀ ਗਈ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਬਾਰੇ ਚੁੱਪ ਰੱਖੀ ਹੈ ਤੇ ਕੋਈ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਜੇਲ੍ਹ ਤੋਂ ਲਿਆਂਦਾ ਹੈ ਜਾਂ ਕੋਈ ਹੋਰ ਕੈਦੀ। ਸੂਤਰਾਂ ਅਨੁਸਾਰ ਪ੍ਰਸ਼ਾਸਨ ਅਤੇ ਪੁਲਿਸ ਨੂੰ ਡਰ ਹੈ ਕਿ ਉਸ ਦੇ ਬਿਮਾਰ ਹੋਣ ਦੀ ਗੱਲ ਬਾਹਰ ਨਿਕਲਣ ਉੱਤੇਇਸ ਰਾਜ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close