Canada

ਕੈਨੇਡਾ ਵਿਚ ਕਰੋਨਾ ਦਾ ਪ੍ਰਕੋਪ ਜਾਰੀ, ਦੇਸ਼ ਵਿਚ ਹੁਣ ਤੱਕ ਕਰੋਨਾ ਦੇ 16 ਲੱਖ 51 ਹਜ਼ਾਰ 233 ਮਾਮਲੇ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਦੁਨੀਆ ਦੇ ਦੂਜੇ ਮੁਲਕਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਨਵੇਂ ਕੇਸਾਂ ਵਿੱਚ ਵਾਧਾ ਜਾ ਰਹੀ ਹੈ। ਕੈਨੇਡਾ ’ਚ ਵੀਰਵਾਰ ਦੁਪਹਿਰ ਤੱਕ ਕੋਰੋਨਾ ਦੇ 3783 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਾਮਲੇ ਵਧ ਕੇ 16 ਲੱਖ 51 ਹਜ਼ਾਰ 233 ਹੋ ਗਏ ਹਨ। ਦੇਸ਼ ’ਚ 44 ਲੱਖ ਦੀ ਆਬਾਦੀ ਵਾਲੇ ਸੂਬੇ ਅਲਬਰਟਾ ਵਿੱਚ ਕੋਰੋਨਾ ਦੇ 1254 ਨਵੇਂ ਕੇਸ ਸਾਹਮਣੇ ਆਏ, ਜਦਕਿ 13 ਮਰੀਜ਼ਾਂ ਨੇ ਇਸ ਮਹਾਂਮਾਰੀ ਦੇ ਚਲਦਿਆਂ ਦਮ ਤੋੜ ਦਿੱਤਾ। ਅਲਬਰਟਾ ਦੇ 1094 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸੂਬੇ ਵਿੱਚ ਹੁਣ ਕੋਰੋਨਾ ਦੇ 18 ਹਜ਼ਾਰ 411 ਤੋਂ ਵੱਧ ਐਕਟਿਵ ਮਾਮਲੇ ਹਨ। 248 ਮਰੀਜ਼ਾਂ ਦਾ ਆਈਸੀਯੂ (ਇਨਟੈਂਸਿਵ ਕੇਅਰ ਯੂਨਿਟ) ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 87 ਫੀਸਦੀ ਨੂੰ ਕੋਰੋਨਾ ਦਾ ਟੀਕਾ ਨਹੀਂ ਲੱਗਿਆ ਸੀ। ਇਸ ਤੋਂ ਇਲਾਵਾ ਕਿਊਬਿਕ ਵਿੱਚ ਕੋਰੋਨਾ ਦੇ 624 ਨਵੇਂ ਮਰੀਜ਼ ਮਿਲੇ, ਜਿਸ ਨਾਲ ਸੂਬੇ ਵਿੱਚ ਮਹਾਂਮਾਰੀ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 4 ਲੱਖ 13 ਹਜ਼ਾਰ 903 ਹੋ ਗਈ ਹੈ। ਨਵੇਂ ਕੇੇਸਾਂ ਵਿੱਚੋਂ 426 ਲੋਕਾਂ ਦਾ ਟੀਕਾਕਰਨ ਨਹੀਂ ਹੋਇਆ ਹੈ, 21 ਲੋਕਾਂ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਇੱਕ ਖੁਰਾਕ ਮਿਲੀ ਸੀ ਅਤੇ 177 ਲੋਕਾਂ ਨੂੰ 7 ਦਿਨ ਪਹਿਲਾਂ ਦੂਜੀ ਵੈਕਸੀਨ ਦਿੱਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਵੀਰਵਾਰ ਦੁਪਹਿਰ 624 ਨਵੇਂ ਮਾਮਲੇ ਸਾਹਮਣੇ ਆਏ। 24 ਘੰਟਿਆਂ ਦੌਰਾਨ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1996 ਹੋ ਗਈ।

Show More

Related Articles

Leave a Reply

Your email address will not be published. Required fields are marked *

Close