International

ਅਮਰੀਕਾ ਦੇ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵਾਸ਼ਿੰਗਟਨ- ਅਮਰੀਕਾ ਦੀ ਪੁਲਿਸ ਨੂੰ ਬੁੱਧਵਾਰ ਦੁਪਹਿਰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਕਿਸੇ ਨੇ ਵਾਸ਼ਿੰਗਟਨ ਵਿੱਚ ਪੈਂਦੇ 7 ਪਬਲਿਕ ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ। ਇਸ ਮਗਰੋਂ ਇਨ੍ਹਾਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਹਾਲਾਂਕਿ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਥੋਂ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ।

ਮੈਟਰੋਪੋਲੀਟਨ ਪੁਲਿਸ ਵਿਭਾਗ (ਐਪੀਡੀ) ਨੇ ਦੱਸਿਆ ਕਿ ਡਨਬਰ, ਥਿਓਡੋਰ ਰੂਜਵੇਲਟ ਤੇ ਰੌਨ ਬਰਾਊਨ ਹਾਈ ਸਕੂਲ, ਕੇਆਈਪੀਪੀ ਡੀਸੀ ਕਾਲਜ ਪ੍ਰਿਪਰੇਟਰੀ, ਆਈਡੀਆ ਪਬਲਿਕ ਚਾਰਟਰ ਸਕੂਲ, ਸੀਡ ਪਬਲਿਕ ਚਾਰਟਰ ਸਕੂਲ ਅਤੇ ਮੈਕਿਨਲੇ ਟੈਕ ਹਾਈ ਸਕੂਲ ਨੂੰ ਫੋਨ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

Show More

Related Articles

Leave a Reply

Your email address will not be published. Required fields are marked *

Close