Punjab

ਅਸਤੀਫਾ ਦੇਣ ਤੋਂ ਬਾਅਦ ਵੀਡੀਓ ਸ਼ੇਅਰ ਕਰਕੇ ਸਿੱਧੂ ਨੇ ਦੱਸਿਆ ਇਹ ਕਾਰਨ

ਪਟਿਆਲਾ : ਪੰਜਾਬ ਕਾਂਗਰਸ ਵਿੱਚ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ, ਬਲਕਿ ਲਗਾਤਾਰ ਵੱਧਦਾ ਜਾ ਰਿਹਾ ਹੈ। ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਨਾਲ ਸਬੰਧਤ ਆਪਣੇ ਟਵਿੱਟਰ ਅਕਾਊਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਕੁੱਝ ਮੰਤਰੀਆਂ ਉੱਤੇ ਸਿੱਧੇ ਤੌਰ ‘ਤੇ ਨਿਸ਼ਾਨੇ ਸਾਧਦੇ ਨਜ਼ਰ ਆਏ।   ਆਪਣੀ ਵੀਡੀਓ ‘ਚ ਨਵਜੋਤ ਸਿੱਧੂ ਨੇ ਕਿਹਾ, ਕਿ 17 ਸਾਲ ਦਾ ਪੰਜਾਬ ਦੀ ਰਾਜਨੀਤਕ ਸਫ਼ਰ ਇੱਕ ਮਕਸਦ ਨਾਲ ਕੀਤਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣਾ ਤੇ ਮੁੱਦਿਆਂ ਦੀ ਰਾਜਨੀਤੀ ਉੱਤੇ ਸਟੈਂਡ ਲੈ ਕੇ ਖੜ੍ਹਨਾ, ਇਹ ਹੀ ਮੇਰਾ ਧਰਮ ਸੀ ਤੇ ਇਹ ਹੀ ਮੇਰਾ ਫਰਜ਼ ਸੀ। ਮੇਰੀ ਕਿਸੇ ਨਾਲ ਵੀ ਨਿੱਜੀ ਲੜਾਈ ਨਹੀਂ ਹੈ। ਮੇਰੀ ਲੜਾਈ ਹੱਕ ਤੇ ਸੱਚ ਦੇ ਮੁੱਦਿਆਂ ਦੀ ਹੈ। ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੇ ਲਈ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ। ਮੇਰੇ ਲਈ ਅਹੁਦਾ ਕੋਈ ਮਾਇਨੇ ਨਹੀਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰਾ ਧਰਮ ਸੀ ਤੇ ਇਹ ਮੇਰਾ ਫਰਜ਼ ਸੀ , ਮੇਰੇ ਪਿਤਾ ਨੇ ਮੈਨੂੰ ਹਰ ਹਾਲ ਵਿੱਚ ਸੱਚ ਦਾ ਸਾਥ ਦੇਣ ਦੀ ਹੀ ਗੱਲ ਸਿਖਾਈ ਹੈ। ਉਨ੍ਹਾਂ ਕਿਹਾ ਕਿ ਮੇਰਾ ਪ੍ਰਥਮ ਕਾਰਜ ਮੇਰੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਸਿਰ ਉੱਤੇ ਲਾ ਕੇ ਉਸ ਇਨਸਾਫ ਲਈ ਲੜਨਾ ਹੈ, ਜਿਸ ਦੇ ਲਈ ਪੰਜਾਬ ਦੇ ਲੋਕ ਸਭ ਤੋਂ ਆਤੂਰ ਹਨ।

Show More

Related Articles

Leave a Reply

Your email address will not be published. Required fields are marked *

Close