Punjab

ਉਮਰਾਨੰਗਲ ਨੇ ਰਿਹਾਈ ਪਿੱਛੋਂ ਕੀਤੇ ਗੁ. ਦੂਖਨਿਵਾਰਨ ਸਾਹਿਬ–ਪਟਿਆਲਾ ਦੇ ਦਰਸ਼ਨ

ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੀ ਸੁਣਵਾਈ ਦਾ ਸਾਹਮਣਾ ਕਰ ਰਹੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ। ਫ਼ਰੀਦਕੋਟ ਦੀ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵੱਲੋਂ ਅੱਜ ਉਨ੍ਹਾਂ ਨੂੰ ਇਹ ਰਾਹਤ ਮਿਲੀ। ਅੱਜ ਸ਼ਾਮੀਂ ਉਨ੍ਹਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ।
ਸ੍ਰੀ ਉਮਰਾਨੰਗਲ ਰਿਹਾਈ ਦੇ ਤੁਰੰਤ ਬਾਅਦ ਗੁਰਦੁਆਰਾ ਦੂਖ–ਨਿਵਾਰਨ ਸਾਹਿਬ ਮੱਥਾ ਟੇਕਣ ਗਏ। ਉੱਥੇ ਪ੍ਰੈੱਸ ਨੇ ਉਨ੍ਹਾਂ ਤੋਂ ਕੁਝ ਸੁਆਲ ਪੁੱਛਣ ਦੇ ਜਤਨ ਕੀਤੇ ਪਰ ਉਨ੍ਹਾਂ ਕਿਸੇ ਸੁਆਲ ਦਾ ਕੋਈ ਜੁਆਬ ਨਹੀਂ ਦਿੱਤਾ।
ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ–ਪਟਿਆਲਾ ਦੇ ਬਾਹਰ ਆਪਣੀ ਕਾਰ ਵਿੱਚ
ਚੇਤੇ ਰਹੇ ਕਿ ਜਿਸ ਦਿਨ ਤੋਂ ਹਾਈ ਕੋਰਟ ਨੇ ਆਈਜੀ (IG) ਸ੍ਰੀ ਉਮਰਾਨੰਗਲ ਨੂੰ ਬਹਿਬਲ ਕਲਾਂ ਕਾਂਡ ਤੋਂ ਹੋਰ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ, ਉਸੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਸਟੈਂਡ ਅਖ਼ਤਿਆਰ ਕਰ ਲਿਆ ਹੈ ਕਿ ਉਹ ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਣਾਈ SIT ਨੂੰ ਮੁੱਢੋਂ ਰੱਦ ਕਰਦੇ ਹਨ ਕਿਉਂਕਿ ਇਹ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ ਤੇ ਪੱਖਪਾਤੀ ਹੈ।‘

Show More

Related Articles

Leave a Reply

Your email address will not be published. Required fields are marked *

Close