Canada

ਨਵੇਂ ਸਾਲ ਵਿਚ ਛੋਟੇ ਪਰਮਾਣੂ ਰੀਐਕਟਰਾਂ ਦੇ ਨਿਰਮਾਣ ’ਤੇ ਚਾਰ ਸੂਬਿਆਂ ਵੱਲੋਂ ਯੋਜਨਾ ਜਾਰੀ ਕਰਨ ਦਾ ਟੀਚਾ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ ਊਰਜਾ ਮੰਤਰਾਲੇ ਦਾ ਕਹਿਣਾ ਹੈ ਕਿ ਪਰਮਾਣੂ ਰੀਐਕਟਰ ਅਥਾਰਿਟੀ ’ਤੇ ਸਹਿਯੋਗ ਕਰਨ ਵਾਲੇ ਚਾਰ ਸੂਬੇ ਨਵੇਂ ਸਾਲ ਵਿਚ ਆਪਣੀ ਯੋਜਨਾ ਜਾਰੀ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਨ।
ਅਗਸਤ 2020 ਵਿਚ ਅਲਬਰਟਾ ਨੇ ਐਲਾਨ ਕੀਤਾ ਸੀ ਕਿ ਉਹ ਛੋਟੇ ਰੀਐਕਟਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੇ ਲਈ ਪਹਿਲਾਂ ਤੋਂ ਮੌਜੂਦ ਸਮਝੌਤੇ ’ਤੇ ਸਸਕੇਚੇਵਾਨ, ਓਂਟਾਰੀਓ ਅਤੇ ਨਿਊ ਬ੍ਰੰਸਵਿਕ ਵਿਚ ਸ਼ਾਮਲ ਹੋਵੇਗਾ। ਛੋਟੇ ਮਡਿਊਲਰ ਰਿਐਕਟਰ (ਐਸ. ਐਮ. ਆਰ.) ਰਣਨੀਤਿਕ ਯੋਜਨਾ, ਚਾਰ ਸੂਬਿਆਂ ਦੇ ਵਿਚ ਇਕ ਸਹਿਯੋਗ ਅਜੇ ਵਿਕਾਸ ਵਿਚ ਹੈ ਅਤੇ ਅਲਬਰਟਾ ਦਾ ਕਹਿਣਾ ਹੈ ਕਿ ਇਹ ਛੇਤੀ ਹੀ ਵੇਰਵੇ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਊਰਜਾ ਮੰਤਰੀ ਸੋਨਯਾ ਸੈਵੇਜ ਦੇ ਪ੍ਰੈੱਸ ਸਕੱਤਰ ਜੈਨੀਫਰ ਹੈਨਸ਼ਾ ਨੇ ਇਕ ਬਿਆਨ ਵਿਚ ਕਿਹਾ ਕਿ ਸੂਬਿਆਂ ਦਾ ਟੀਚਾ 2022 ਦੀ ਸ਼ੁਰੂਆਤ ਵਿਚ ਯੋਜਨਾ ਜਾਰੀ ਕਰਨ ਦਾ ਹੈ।

Show More

Related Articles

Leave a Reply

Your email address will not be published. Required fields are marked *

Close