Entertainment

CAA ‘ਤੇ ਚੁੱਪੀ ਵੱਟਣ ਵਾਲੇ ਸਿਤਾਰਿਆਂ ‘ਤੇ ਭੜਕੀ ਕੰਗਨਾ ਰਣੌਤ, ਕਿਹਾ – ‘ਸ਼ਰਮ ਆਉਣੀ ਚਾਹੀਦੀ ਹੈ’

ਨਾਗਰਿਕਤਾ ਸੋਧ ਕਾਨੂੰਨ ਬਣਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ‘ਚ ਇਸ ਦਾ ਵਿਰੋਧ ਹੋ ਰਿਹਾ ਹੈ। ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਜਿੱਥੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿੱਲਿਆ ਇਸਲਾਮਿਆ ਦੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਗਿਆ, ਉੱਥੇ ਫਿਲਮੀ ਜਗਤ ਨਾਲ ਸਬੰਧਤ ਕੁੱਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਫਿਲਮ ਜਗਤ ਦੀ ਚੁੱਪੀ ‘ਤੇ ਵੱਡਾ ਬਿਆਨ ਦਿੱਤਾ ਹੈ।
ਕੰਗਨਾ ਨੇ ਕਿਹਾ, “ਕਲਾਕਾਰਾਂ ਨੂੰ ਆਪਣੀ ਚੁੱਪੀ ਲਈ ਖੁਦ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਇੰਡਸਟਰੀ ‘ਚ ਜ਼ਿਆਦਾਤਰ ਕਲਾਕਾਰ ਬਹੁਤ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਜਿਨ੍ਹਾਂ ਨੇ ਹੁਣ ਤਕ ਇਸ ਮਾਮਲੇ ‘ਚ ਕੁੱਝ ਨਹੀਂ ਬੋਲਿਆ।” ਕੰਗਨਾ ਨੇ ਇਸ ਕਾਨੂੰਨ ਦਾ ਵਿਰੋਧ ਨਾ ਕਰਨ ਵਾਲਿਆਂ ਨੂੰ ਬੁਜ਼ਦਿਲ ਤਕ ਕਹਿ ਦਿੱਤਾ।

ਜ਼ਿਕਰਯੋਗ ਹੈ ਕਿ ਮੁਹੰਮਦ ਜੀਸ਼ਾਨ ਅਯੂਬ, ਫਰਹਾਨ ਅਖਤਰ, ਪਰਿਣੀਤੀ ਚੋਪੜਾ, ਰਿਚਾ ਚੱਡਾ, ਲੇਖਕ ਜਾਵੇਦ ਅਖਤਰ, ਫਿਲਮ ਨਿਰਮਾਤਾ ਰੀਮਾ ਕਾਗਤੀ, ਵਿਸ਼ਾਲ ਭਾਰਦਵਾਜ ਅਤੇ ਅਨੁਰਾਗ ਕਸ਼ਯਪ ਤੇ ਹਾਲੀਵੁੱਡ ਅਦਾਕਾਰ ਜੋਨ ਕੁਸੈਕ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਹੈ।
ਦੱਸ ਦੇਈਏ ਕਿ ਕੰਗਨਾ ਆਪਣੀ ਨਵੀਂ ਫਿਲਮ ‘ਪੰਗਾ’ ਵਿੱਚ ਨਜ਼ਰ ਆਉਣ ਵਾਲੀ ਹੈ। ਪੰਗਾ ‘ਚ ਕੰਗਨਾ ਇੱਕ ਕਬੱਡੀ ਖਿਡਾਰੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਸ਼ਵਨੀ ਅਇਯਰ ਤਿਵਾਰੀ ਕਰ ਰਹੇ ਹਨ। ਫਿਲਮ ‘ਚ ਰਿਚਾ ਚੱਡਾ, ਨੀਨਾ ਗੁਪਤਾ, ਜੱਸੀ ਗਿੱਲ ਅਤੇ ਪੰਕਜ ਤ੍ਰਿਪਾਠੀ ਮੁੱਖ ਭੂਮਿਕਾ ‘ਚ ਹਨ। ਇਹ ਫਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close