International

ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੇ ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਸੌਂਪਿਆ ਵੱਡਾ ਅਹੁਦਾ

ਵਾਸ਼ਿੰਗਟਨ: ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਬਾਇਡਨ ਵੱਲੋਂ ਆਪਣੇ ਦਫਤਰ ਵਿੱਚ ਡਿਜੀਟਲ ਡਾਇਰੈਕਟਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ। ਬਾਇਡਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ।

20 ਜਨਵਰੀ ਨੂੰ ਬਾਇਡੇਨ ਦੇ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿਲ ਬਾਇਡੇਨ ਅਮਰੀਕਾ ਦੀ ਫਸਟ ਲੇਡੀ ਹੋਵੇਗੀ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਫਸਟ ਲੇਡੀ ਦੇ ਦਫਤਰ ਵਿੱਚ ਵਾਧੂ ਮੈਂਬਰਾਂ ਦੀ ਘੋਸ਼ਣਾ ਵੀ ਕੀਤੀ ਤੇ ਰੋਰੀ ਬ੍ਰੋਸੀਅਸ ਨੂੰ ‘ਜੁਆਇੰਗ ਫੋਰਸਿਜ਼’ ਪਹਿਲ ਦਾ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ।

ਜੋਅ ਦੀ ਟੀਮ ਨੇ ਕਿਹਾ ਕਿ ਗਰਿਮਾ ਓਹਾਓ ਤੇ ਕੈਲੀਫੋਰਨੀਆ ਦੀ ਮੱਧ ਘਾਟੀ ਵਿੱਚ ਪਲੀ ਤੇ ਭਾਰਤ ਵਿੱਚ ਪੈਦਾ ਹੋਈ। ਗਰਿਮਾ ਵੀ ਬਾਇਡਨ-ਹੈਰਿਸ ਮੁਹਿੰਮ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਉਹ ਮਨੋਰੰਜਨ ਦੀ ਦੁਨੀਆ ਦਾ ਹਿੱਸਾ ਰਹੀ ਹੈ। ਉਸ ਨੇ ਵਾਲਟ ਡਿਜ਼ਨੀ ਕੰਪਨੀ ਦੇ ਏਬੀਸੀ ਨੈੱਟਵਰਕ ਵਿਖੇ ਪੈਰਾਮਾਉਂਟ ਪਿਕਚਰਜ਼ ਤੇ ਟੈਲੀਵਿਜ਼ਨ ਪ੍ਰੋਗਰਾਮਾਂ ਤੇ ਫਿਲਮਾਂ ਦੀ ਮਾਰਕੀਟਿੰਗ ਲਈ ਕੰਮ ਕੀਤਾ ਹੈ। ਉਸ ਨੇ ਮੀਡੀਆ ਏਜੰਸੀ ਹਰੀਜ਼ੋਨ ਮੀਡੀਆ ਨਾਲ ਵੀ ਕੰਮ ਕੀਤਾ ਹੈ।

ਵਰਮਾ ਨੇ ਕਈ ਛੋਟੇ ਕਾਰੋਬਾਰਾਂ ਅਤੇ ਗੈਰ ਲਾਭਕਾਰੀ ਲਈ ਮਾਰਕੀਟਿੰਗ, ਡਿਜ਼ਾਈਨ ਤੇ ਡਿਜੀਟਲ ਵਿਚ ਸੁਤੰਤਰ ਸਲਾਹਕਾਰ ਵਜੋਂ ਸੇਵਾ ਨਿਭਾਈ। ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗੀਨਾ ਲੀ, ਵੈਨੇਸਾ ਲਿਓਨ ਤੇ ਜੌਰਡਨ ਮੋਂਤੋਆ ਸ਼ਾਮਲ ਹਨ। ਜਿਲ ਬਾਇਡਨ ਨੇ ਕਿਹਾ, “ਇਹ ਵੱਖ-ਵੱਖ ਪਿਛੋਕੜ ਵਾਲੇ ਸਮਰਪਿਤ ਅਤੇ ਕੁਸ਼ਲ ਜਨਤਕ ਸੇਵਕ ਅਜਿਹਾ ਪ੍ਰਸ਼ਾਸਨ ਬਣਾਉਣ ਲਈ ਵਚਨਬੱਧ ਹੋਣਗੇ ਜੋ ਅਮਰੀਕਾ ਦੇ ਲੋਕਾਂ ਦੇ ਵਿਕਾਸ ‘ਚ ਮਦਦ ਕਰੇਗਾ।”

ਬਾਇਡਨ ਦੀ ਟੀਮ ਨੇ ਕਿਹਾ ਕਿ ਇਹ ਹੁਨਰਮੰਦ ਤੇ ਤਜ਼ਰਬੇਕਾਰ ਲੋਕ ਡਾ. ਜਿਲ ਬਾਇਡਨ ਨਾਲ ਕੰਮ ਕਰਨਗੇ ਤੇ ਉਨ੍ਹਾਂ ਦੇ ਦਫ਼ਤਰ ਦੇ ਕੰਮਕਾਜ ਵਿਚ ਅਹਿਮ ਭੂਮਿਕਾ ਅਦਾ ਕਰਨਗੇ।

Show More

Related Articles

Leave a Reply

Your email address will not be published. Required fields are marked *

Close