Canada

ਕੈਨੇਡਾ: ਰੇਅਬੋਲਡ ਦਾ ਸਮਰਥਨ ਕਰਨਗੇ ਵੈਨਕੂਵਰ ਦੇ ਸਮਰਥਕ

ਕੈਨੇਡਾ: ਜੋਡੀ ਵਿਲਸਨ ਰੇਅਬੋਲਡ ਦੇ ਵੈਨਕੂਵਰ-ਗ੍ਰੈਨਵਿੱਲੇ ਹਲਕੇ ਦੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕਾਫੀ ਨਿਰਾਸ਼ਾ ਹੋਈ ਹੈ ਕਿ ਉਨ੍ਹਾਂ ਨੂੰ ਲਿਬਰਲ ਕਾਕਸ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਪਰ ਇਨ੍ਹਾਂ ਸਮਰਥਕਾਂ ਦਾ ਕਹਿਣਾ ਹੈ ਕਿ ਜੇ ਰੇਅਬੋਲਡ ਫੈਡਰਲ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਹਿੱਸਾ ਲਵੇਗੀ ਤਾਂ ਉਹ ਉਸ ਦਾ ਸਮਰਥਨ ਕਰਨਗੇ। ਦੱਖਣੀ ਵੈਨਕੂਵਰ ਵਿੱਚ ਮਾਰਪੋਲ ਓਕਰਿੱਜ ਫੈਮਿਲੀ ਪਲੇਸ ਦੀ ਡਾਇਰੈਕਟਰ ਟਰੇਸੀ ਬੇਸ਼ਾਰਾ ਨੇ ਆਖਿਆ ਕਿ ਉਹ ਰੇਅਬੋਲਡ ਨੂੰ ਮਿਲ ਚੁੱਕੀ ਹੈ ਤੇ ਉਹ ਬਹੁਤ ਹੀ ਜਬ੍ਹੇ ਵਾਲੀ ਮਹਿਲਾ ਹੈ। ਬੇਸ਼ਾਰਾ ਨੇ ਆਖਿਆ ਕਿ ਜੋ ਕੁੱਝ ਵੀ ਰੇਅਬੋਲਡ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਨਿਰਾਸ਼ਾਜਨਕ ਹੈ ਤੇ ਅਸੀਂ ਵਿਲਸਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਉਹ ਬਹੁਤ ਹੀ ਇਮਾਨਦਾਰ ਹੈ, ਦਮਦਾਰ ਹੈ ਤੇ ਤੁਹਾਨੂੰ ਸਿੱਕੇ ਦੇ ਦੋਵੇਂ ਰੂਪ ਵਿਖਾ ਸਕਦੀ ਹੈ। ਉਹ ਤੁਹਾਨੂੰ ਉਹ ਨਹੀਂ ਆਖੇਗੀ ਜੋ ਤੁਸੀਂ ਸੁਣਨਾ ਚਾਹੁੰਦੇ ਹੋਂ ਸਗੋਂ ਸੱਚ ਦੱਸੇਗੀ। ਬਹੁਤ ਸਾਰੇ ਸਿਆਸਤਦਾਨ ਅਜਿਹਾ ਨਹੀਂ ਕਰਦੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਹ ਐਲਾਨ ਕੀਤਾ ਸੀ ਕਿ ਵਿਲਸਨ ਰੇਅਬੋਲਡ ਤੇ ਜੇਨ ਫਿਲਪੌਟ ਨੂੰ ਲਿਬਰਲ ਕਾਕਸ ਵਿੱਚੋਂ ਕੱਢਿਆ ਜਾਂਦਾ ਹੈ। ਕੁੱਝ ਪਲ ਬਾਅਦ ਹੀ ਲਿਬਰਲ ਐਮਪੀਜ਼ ਨੇ ਹੰਗਾਮੀ ਮੀਟਿੰਗ ਕਰਕੇ ਆਪਣੀ ਹੋਣੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ।

Show More

Related Articles

Leave a Reply

Your email address will not be published. Required fields are marked *

Close