Canada

ਕੈਨੇਡਾ: ਨਵੀਂ ਨਾਫਟਾ ਡੀਲ ਸਿਰੇ ਚੜ੍ਹਨ ਦੇ ਰਾਹ ਵਿੱਚ ਇੱਕ ਵਾਰੀ ਫਿਰ ਅੜਿੱਕਾ

ਨਵੀਂ ਨਾਫਟਾ ਡੀਲ ਸਿਰੇ ਚੜ੍ਹਨ ਦੇ ਰਾਹ ਵਿੱਚ ਇੱਕ ਵਾਰੀ ਫਿਰ ਅੜਿੱਕਾ ਆ ਗਿਆ ਹੈ। ਅਮਰੀਕਾ ਦੀ ਹਾਊਸ ਸਪੀਕਰ ਨੈਂਸੀ ਪੈਲੋਸੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਮੈਕਸਿਕੋ ਆਪਣੇ ਲੇਬਰ ਕਾਨੂੰਨਾਂ ਵਿੱਚ ਤਬਦੀਲੀ ਨਹੀਂ ਕਰਦਾ ਉਦੋਂ ਤੱਕ ਕਾਂਗਰਸ ਵਿੱਚ ਇਸ ਮਾਮਲੇ ਵਿੱਚ ਕੋਈ ਵੋਟਿੰਗ ਨਹੀਂ ਹੋਵੇਗੀ।
ਵਾਸਿ਼ੰਗਟਨ, ਡੀਸੀ ਵਿੱਚ ਇੱਕ ਈਵੈਂਟ ਵਿੱਚ ਹਿੱਸਾ ਲੈਣ ਪਹੁੰਚੀ ਪੈਲੋਸੀ ਨੇ ਆਖਿਆ ਕਿ ਡੈਮੋਕ੍ਰੈਟਸ ਦੀ ਤਸੱਲੀ ਕਰਵਾਉਣ ਲਈ ਨਵੀਂ ਟਰੇਡ ਡੀਲ ਨੂੰ ਮੁੜ ਖੋਲ੍ਹਿਆ ਜਾ ਸਕਦਾ ਹੈ। ਪਰ ਅਮਰੀਕਾ ਵਿੱਚ ਕੈਨੇਡਾ ਦੇ ਅੰਬੈਸਡਰ ਡੇਵਿਡ ਮੈਕਨੌਟਨ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਮੰਗਲਵਾਰ ਨੂੰ ਕੈਪੀਟਲ ਹਿੱਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਕਨੌਟਨ ਨੇ ਆਖਿਆ ਕਿ ਅਸੀਂ ਇਹ ਆਖ ਚੁੱਕੇ ਹਾਂ ਕਿ ਡੀਲ, ਡੀਲ ਹੁੰਦੀ ਹੈ ਤੇ ਅਸੀਂ ਇਸ ਨੂੰ ਦੁਬਾਰਾ ਨਹੀਂ ਖੋਲ੍ਹਣ ਜਾ ਰਹੇ।
ਬੰਦ ਦਰਵਾਜਿ਼ਆਂ ਵਿੱਚ ਮੈਕਨੌਟਨ ਨੇ ਆਖਿਆ ਕਿ ਉਹ ਅਮਰੀਕੀ ਨੀਤੀਘਾੜਿਆਂ ਨੂੰ ਇਹ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਘੜੀ ਆਪਣੀ ਰਫਤਾਰ ਨਾਲ ਚੱਲ ਰਹੀ ਹੈ। ਜਿ਼ਕਰਯੋਗ ਹੈ ਕਿ ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਪਹਿਲਾਂ ਤੇ ਪਾਰਲੀਆਮੈਂਟ ਦੀਆਂ ਮੱਧ ਜੂਨ ਵਿੱਚ ਹੋਣ ਜਾ ਰਹੀਆਂ ਛੁੱਟੀਆਂ ਤੋਂ ਪਹਿਲਾਂ ਨਾਫਟਾ ਦੇ ਬਦਲ ਵਜੋਂ ਯੂਐਸ-ਮੈਕਸਿਕੋ-ਕੈਨੇਡਾ ਅਗਰੀਮੈਂਟ (ਯੂਐਸਐਮਸੀਏ) ਦੀ ਪੁਸ਼ਟੀ ਹੋਣੀ ਜ਼ਰੂਰੀ ਹੈ। ਮੈਕਨੌਟਨ ਨੇ ਆਖਿਆ ਕਿ ਜੇ ਇਸ ਡੀਲ ਦੀ 14 ਜੂਨ ਤੱਕ ਪੁਸ਼ਟੀ ਨਹੀਂ ਹੁੰਦੀ ਤਾਂ ਇਸ ਡੀਲ ਨੂੰ ਸਿਰੇ ਚੜ੍ਹਨ ਵਿੱਚ ਕਈ ਸਾਲ ਲੱਗ ਜਾਣਗੇ।

Show More

Related Articles

Leave a Reply

Your email address will not be published. Required fields are marked *

Close