Canada
ਸੈਕਸ ਸ਼ੋਸਣ, ਚਾਈਲਡ ਪੋਨੋਗ੍ਰਾਫੀ ਦੇ ਮਾਮਲੇ ’ਚ ਖਤਰਨਾਕ ਅਪਰਾਧੀ ਜੇਲ ’ਚੋਂ ਹੋਇਆ ਰਿਹਾ, ਪੁਲਸ ਨੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਚੇਤਾਵਨੀ
ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਪੁਲਸ ਵੱਲੋਂ ਆਮ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਨਾਬਾਲਗਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਇਕ ਖਤਰਨਾਕ ਅਪਰਾਧੀ ਨੂੰ ਦੋ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਲੀਜ਼ ਵਿਚ ਕਿਹਾ ਕਿ ਸਿਰਿਲ ਡਗਲਸ ਅਪੇਟਾਗਨ 39 ਸਾਲ ਨੂੰ 24 ਮਹੀਨਿਆਂ ਦੀ ਸਜ਼ਾ ਕੱਟਣ ਤੋਂ ਬਾਅਦ ਪਿਛਲੇ ਹਫਤੇ ਰਿਹਾਅ ਕਰ ਦਿੱਤਾ ਗਿਆ ਹੈ। ਕੈਲਗਰੀ ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਸਿਰਿਲ ਡਗਲਸ ਅਪੇਟਾਗਨ 39 ਸਾਲ ਜਿਸ ਦਾ ਸੈਕਸ ਸ਼ੋਸ਼ਣ ਦੇ ਦੋਸ਼ਾਂ ਵਿਚ ਇਤਿਹਾਸ ਹੈ ਅਤੇ ਉਹ ਜਿਣਸੀ ਸ਼ੋਸ਼ਣ, ਚਾਈਲਡ ਪੋਨੋਗ੍ਰਾਫੀ, ਜਿਣਸੀ ਹਮਲੇ ਕਰਨ ਅਤੇ ਹੋਰ ਕਈ ਅਪਰਾਧਿਕ ਮਾਮਲਿਆਂ ਤਹਿਤ ਜੇਲ ਵਿਚ ਬੰਦ ਸੀ। ਪੁਲਸ ਨੇ ਕਿਹਾ ਕਿ ਇਸ ਅਪਰਾਧੀ ਦੀ ਪੁਲਸ ਵੱਲੋਂ ਨਿਗਰਾਨੀ ਵੀ ਰੱਖੀ ਜਾਵੇਗੀ। ਆਮ ਲੋਕਾਂ ਨੂੰ ਪੁਲਸ ਨੇ ਅਪੀਲ ਕੀਤੀ ਹੈ ਕਿ ਇਸ ਵਿਅਕਤੀ ਤੋਂ ਚੌਕਸੀ ਬਣਾਏ ਰੱਖਣ।