PunjabSports

ਬੌਬ ਕੁਲਾਰ (ਯੂ.ਕੇ.) ਵੱਲੋਂ ਹਾਕੀ ਦੇ ਵਿਕਾਸ ਲਈ ਦਿੱਤਾ ₹ 1.00 ਲੱਖ ਰੁਪਏ ਦਾ ਯੋਗਦਾਨ 

ਜਲੰਧਰ ): ਯੂ.ਕੇ. ਦੀ ਬੌਬ ਕੁਲਾਰ ਕੰਪਨੀ ਵੱਲੋਂ ਪੰਜਾਬ ਵਿੱਚ ਹਾਕੀ ਦੇ ਵਿਕਾਸ ਲਈ ਦਿੱਤਾ 1.00 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ।
ਉੱਘੇ ਖੇਡ ਪ੍ਰਮੋਟਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂ.ਕੇ. ਦੀ ਨਾਮੀ ਕੰਪਨੀ ਬੌਬ ਕੁਲਾਰ ਨੇ ਪੰਜਾਬ ਵਿਚ ਹਾਕੀ ਦੇ ਵਿਕਾਸ ਲਈ ਹਾਕੀ ਪੰਜਾਬ ਦੀ ਐਡਹਾਕ ਕਮੇਟੀ ਨੂੰ 1.00 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ । ਸੁਰਿੰਦਰ ਭਾਪਾ ਅਨੁਸਾਰ ਜਲੰਧਰ ਦੇ ਲਾਗਲੇ ਪਿੰਡ ਧੀਣਾਂ ਤੋਂ ਕੁਲਾਰ ਫੈਮਿਲੀ ਦੇ ਮੁੱਖੀ ਜਰਨੈਲ ਸਿੰਘ ਕੁਲਾਰ ਅਤੇ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਕੁਲਾਰ, ਬਲਵੀਰ ਸਿੰਘ ਕੁਲਾਰ ਤੇ ਸਰਬਜੀਤ ਸਿੰਘ ਕੁਲਾਰ ਜੋਂ ਹਮੇਸ਼ਾ ਹਾਕੀ ਦੀ ਖੇਡ ਅਤੇ ਖਿਡਾਰੀਆਂ ਨੂੰ ਜਿੱਥੇ ਉਹਨਾਂ ਵੱਲੋਂ ਸਮੇਂ ਸਮੇਂ ਉਪਰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਉੱਥੇ ਉਹ ਪਿੰਡ ਵਿਚ ਫੁੱਟਬਾਲ ਟੂਰਨਾਮੈਂਟ ਕਰਵਾਉਣ ਤੋਂ ਇਲਾਵਾ ਹਰ ਸਾਲ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿਚ ਨਾਮੀ ਡਾਕਟਰ ਜੇ. ਐਸ. ਥਿੰਦ ਵੱਲੋਂ ਲੋੜਵੰਦ ਵਿਅਕਤੀਆਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਂਦੇ ਹਨ। ਅੱਜ ਬੌਬ ਕੁਲਾਰ ਯੂ.ਕੇ. ਵੱਲੋਂ ਜਰਨੈਲ ਸਿੰਘ ਕੁਲਾਰ ਨੇ ਹਾਕੀ ਪੰਜਾਬ ਦੇ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਹਾਕੀ ਦੇ ਵਿਕਾਸ ਲਈ 1.00 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਿਸ਼ਵਾਸ਼ ਦੁਆਇਆ ਇਕ ਭਵਿੱਖ ਵਿਚ ਵੀ ਹਾਕੀ ਦੇ ਵਿਕਾਸ ਲਈ ਵਿੱਤੀ ਮਦਦ ਕਰਦੇ ਰਹਿਣਗੇ ।
Show More

Related Articles

Leave a Reply

Your email address will not be published. Required fields are marked *

Close