Canada

ਰੋਜ਼ਰਸ ਕਮਿਊਨੀਕੇਸ਼ਨਜ਼ ਕੈਲਗਰੀ ਵਿਚ ਤਕਨੀਕੀ ਪ੍ਰਤਿਭਾ ਵਾਲੇ 500 ਕਰਮਚਾਰੀਆਂ ਨੂੰ ਦੇਵੇਗੀ ਰੋਜ਼ਗਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਰੋਜਰਸ ਕਮਿਊਨਿਕੇਸ਼ਨਜ਼ ਨੇ ਕੈਲਗਰੀ ਵਿਚ ਆਪਣੇ ਰਾਸ਼ਟਰੀ ਕੇਂਦਰ ਤਕਨਾਲੋਜੀ ਅਤੇ ਇੰਜੀਨੀਅਰਿੰਗ ਪ੍ਰੋਜਕਟ ਲਈ ਯੋਨਾਵਾਂ ਦਾ ਐਲਾਨ ਕੀਤਾ ਹੈ। ਰੋਜਰਸ ਥਿੰਕਲੈਬ ਬਾਰਲੋ ਟ੍ਰੋਲ ਤੇ ਸ਼ਾਅ ਦੇ ਮੌਜੂਦਾ ਉੱਤਰ ਪੁਰਬੀ ਕੈਂਪਸ ਵਿਖੇ ਸ਼ੌਪ ਸਥਾਪਤ ਕਰੇਗੀ। ਇਸ ਪ੍ਰੋਜੈਕਟ ਦੇ ਨਾਲ 500 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਹ ਯੋਜਨਾ ਥਿੰਕਲੈਬ ਵਿਚ ਕੰਮ ਕਰਨ ਲਈ ਵੱਖ ਵੱਖ ਪੋਸਟ ਸੈਕੰਡਰੀ ਸੰਸਥਾਵਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਭਰਤੀ ਕਰਨ ਦੀ ਹੈ। ਉਨ੍ਹਾਂ ਦਾ ਧਿਆਨ ਇੰਜੀਨੀਅਰਿੰਗ, ਨੈੱਟਵਰਕ ਦੇ ਨਾਲ ਨਾਲ ਡਿਜ਼ੀਟਲ ਅਤੇ ਸੂਚਨਾ ਤਕਨਾਲੋਜੀ ’ਤੇ ਹੋਵੇਗਾ। ਰੋਜ਼ਰਸ ਲਈ ਮੁੱਖ ਤਕਨੀਕੀ ਸੂਚਨਾ ਅਧਿਕਾਰੀ ਜੋਰਜ ਫਰਨਾਂਡੇਜ ਨੇ ਕਿਹਾ ਕਿ ਤਕਨੀਕੀ ਕਰਮਚਾਰੀਆਂ ਦੀ ਰਾਸ਼ਟਰੀ ਘਾਟ ਹੈ। ਇਸ ਲਈ ਉਨ੍ਹਾਂ ਦੀ ਯੋਜਨਾ ਆਪਣਾ ਟੈਲੇਂਟ ਪੂਲ ਬਣਾਵੇਗੀ।

Show More

Related Articles

Leave a Reply

Your email address will not be published. Required fields are marked *

Close