National
ਉੜੀਸਾ ਦੇ ਮੁੱਖ ਮੰਤਰੀ ਪਟਨਾਇਕ ਦੀ ਭੈਣ ਤੇ ਲੇਖਿਕਾ ਗੀਤਾ ਨੇ ਪਦਮ ਸ੍ਰੀ ਲੈਣ ਤੋਂ ਕੀਤਾ ਇਨਕਾਰ
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਭੈਣ ਤੇ ਲੇਖਕਾ ਗੀਤਾ ਮੇਹਤਾ ਨੇ ਸ਼ੁੱਕਰਵਾਰ ਨੂੰ ਪਦਮ ਸ੍ਰੀ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ। ਗੀਤਾ ਨੇ ਇਸ ਦਾ ਕਾਰਨ ਐਵਾਰਡ ਦੇਣ ਦਾ ਸਮਾਂ ਦੱਸਿਆ ਹੈ। ਨਿਊਯਾਰਕ ਤੋਂ ਜਾਰੀ ਇਕ ਬਿਆਨ ਵਿਚ ਗੀਤਾ ਮੇਹਤਾ ਨੇ ਕਿਹਾ ”ਮੈਨੂੰ ਇਸ ਗੱਲ ਦੀ ਬਹੁਤ ਖੁਸ਼ ਹੈ ਕਿ ਭਾਰਤ ਸਰਕਾਰ ਨੇ ਮੈਨੂੰ ਪਦਮਸ਼੍ਰੀ ਦੇਣ ਦੇ ਯੋਗ ਸਮਝਿਆ, ਪਰ ਬਹੁਤ ਪਛਤਾਵਾ ਹੈ ਕਿ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੀ ਹਾਂ, ਕਿਉਂਕਿ ਮੈਂ ਸੋਚਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾ ਪੁਰਸਕਾਰ ਲੈਣ ਤੋਂ ਗ਼ਲਤ ਮਤਲਬ ਕੱਢਿਆ ਜਾਵੇਗਾ। ਜਿਸ ਦੇ ਚਲਦੇ ਸਰਕਾਰ ਅਤੇ ਮੈਨੂੰ ਦੋਹਾਂ ਨੂੰ ਸ਼ਰਮਿੰਦਗੀ ਚੁੱਕਣੀ ਪੈ ਸਕਦੀ ਹੈ, ਜਿਸਦਾ ਮੈਨੂੰ ਪਛਤਾਵਾ ਹੈ।