Canada

ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ

ਓਟਵਾ : ਵੀਡੀਓ ਕਾਨਫਰੰਸ ਰਾਹੀਂ ਐਤਵਾਰ ਨੂੰ ਕੀਤੀ ਗਈ ਮੀਟਿੰਗ ਵਿੱਚ ਕੈਨੇਡਾ ਦੇ ਜੀ-7 ਦੇ ਹੋਰਨਾਂ ਮੈਂਬਰ ਮੁਲਕਾਂ ਦੇ ਆਗੂਆਂ ਨੇ ਆਖਿਆ ਕਿ ਵੀਕੈਂਡ ਉੱਤੇ ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਗਏ ਹਮਲੇ ਨਾਲ ਮੱਧ ਪੂਰਬ ਵਿੱਚ ਸਥਿਤੀ ਹੋਰ ਤਣਾਅਪੂਰਣ ਹੋ ਜਾਵੇਗੀ। ਇਸ ਨਾਲ ਇਸ ਰੀਜਨ ਵਿੱਚ ਤਣਾਅ ਹੋਰ ਵੱਧ ਜਾਵੇਗਾ ਜਿਸ ਉੱਤੇ ਕਾਬੂ ਪਾਉਣਾ ਔਖਾ ਹੋ ਜਾਵੇਗਾ।
ਸੱਤ ਅਗਾਂਹਵਧੂ ਜਮਹੂਰੀ ਮੁਲਕਾਂ ਦੇ ਗਰੁੱਪ ਦੇ ਆਗੂਆਂ ਨੇ ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਸੈਂਕੜੇ ਡਰੋਨਜ਼ ਤੇ ਮਿਜ਼ਾਈਲਾਂ ਨਾਲ ਕੀਤਾ ਇਹ ਹਮਲਾ ਸਿੱਧਾ ਧਾਵਾ ਬੋਲਣ ਦੇ ਤੁਲ ਹੈ। ਇਨ੍ਹਾਂ ਦੇਸ਼ਾਂ ਦੇ ਆਗੂਆਂ ਨੇ ਆਖਿਆ ਕਿ ਭਾਵੇਂ ਇਜ਼ਰਾਈਲ ਨੇ ਆਪਣੇ ਸਹਿਯੋਗੀ ਮੁਲਕਾਂ ਦੀ ਬਦੌਲਤ ਇਸ ਹਮਲੇ ਦਾ ਟਾਕਰਾ ਕਰ ਲਿਆ ਤੇ ਇਸ ਨਾਲ ਬਹੁਤਾ ਨੁਕਸਾਨ ਵੀ ਨਹੀਂ ਹੋਣ ਦਿੱਤਾ ਪਰ ਫਿਰ ਵੀ ਇਸ ਹਮਲੇ ਨਾਲ ਸਾਰਾ ਗਣਿਤ ਗੜਬੜਾ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਅਸੀਂ ਇਜ਼ਰਾਈਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਤੇ ਇਸ ਦੀ ਸਕਿਊਰਿਟੀ ਲਈ ਆਪਣੀ ਵਚਨਬੱਧਤਾ ਮੁੜ ਦੁਹਰਾਉਂਦੇ ਹਾਂ। ਇਹ ਵੀ ਆਖਿਆ ਗਿਆ ਕਿ ਅਸੀਂ ਹਾਲਾਤ ਨੂੰ ਸਥਿਰ ਕਰਨ ਵੱਲ ਕੰਮ ਕਰਨਾ ਜਾਰੀ ਰੱਖਾਂਗੇ ਤੇ ਇਸ ਇਲਾਕੇ ਵਿੱਚ ਹੋਰ ਗੜਬੜੀ ਨਹੀਂ ਹੋਣ ਦੇਵਾਂਗੇ। ਇਸ ਦਰਮਿਆਨ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਰਾਨ ਤੇ ਉਸ ਦੇ ਸਾਥੀ ਹਮਲੇ ਬੰਦ ਕਰ ਦੇਣ ਨਹੀਂ ਤਾਂ ਮਜਬੂਰਨ ਸਾਨੂੰ ਅਗਲੇ ਕਦਮ ਚੁੱਕਣੇ ਪੈਣਗੇ।

Show More

Related Articles

Leave a Reply

Your email address will not be published. Required fields are marked *

Close