Canada

ਆਪਣਾ ਟੈਕਸ ਫਾਈਲ ਕਰ ਚੁੱਕੇ ਕੁੱਝ ਕਮੇਡੀਅਨ ਨੂੰ ਮਿਲੇਗੀ ਕਾਰਬਨ ਰੀਬੇਟ ਦੀ ਪਹਿਲੀ ਕਿਸ਼ਤ

ਮਾਰਚ ਦੇ ਮੱਧ ਤੱਕ ਜਿਨ੍ਹਾਂ ਕੈਨੇਡੀਅਨਜ਼ ਵੱਲੋਂ ਆਪਣਾ ਟੈਕਸ ਫਾਈਲ ਕਰ ਦਿੱਤਾ ਗਿਆ ਹੋਵੇਗਾ ਉਨ੍ਹਾਂ ਵਿੱਚੋਂ ਕੁੱਝ ਨੂੰ 2024 ਦੀ ਕੈਨੇਡਾ ਕਾਰਬਨ ਰੀਬੇਟ ਦੀ ਪਹਿਲੀ ਕਿਸ਼ਤ ਜਲਦ ਹੀ ਮਿਲ ਜਾਵੇਗੀ।
ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਸਾਰੀਆਂ ਚਾਰੇ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਰਹਿਣ ਵਾਲੇ ਕੁੱਝ ਕੈਨੇਡੀਅਨਜ਼ ਨੂੰ ਅੱਜ ਚਾਰ ਕਿਸ਼ਤਾਂ ਵਿੱਚੋਂ ਪਹਿਲੀ ਕਿਸ਼ਤ ਮਿਲ ਜਾਵੇਗੀ, ਬਸ਼ਰਤੇ ਉਨ੍ਹਾਂ ਵੱਲੋਂ 15 ਮਾਰਚ 2023 ਤੱਕ ਆਪਣੇ ਟੈਕਸ ਭਰਵਾ ਦਿੱਤੇ ਗਏ ਹੋਣਗੇ। ਜਿਨ੍ਹਾਂ ਨੇ 15 ਮਾਰਚ ਤੱਕ ਆਪਣੇ ਟੈਕਸ ਭਰਵਾਏ ਹੋਣਗੇ ਉਨ੍ਹਾਂ ਦੀ ਪਹਿਲੀ ਕਿਸ਼ਤ 15 ਮਈ ਤੱਕ ਆਵੇਗੀ। ਜਿਹੜੇ ਅੱਜ ਤੋਂ ਬਾਅਦ ਆਪਣੇ ਟੈਕਸ ਭਰਵਾਉਣਗੇ ਉਨ੍ਹਾਂ ਨੂੰ ਜੂਨ ਜਾਂ ਜੁਲਾਈ ਤੱਕ ਆਪਣੀ ਪਹਿਲੀ ਕਿਸ਼ਤ ਮਿਲੇਗੀ।
ਇਹ ਅਦਾਇਗੀਆਂ ਘਰਾਂ ਦੇ ਆਕਾਰ ਤੇ ਚਾਰ ਜੀਆਂ ਦੇ ਪਰਿਵਾਰ ਦੇ ਆਧਾਰ ਉੱਤੇ ਹੋਣਗੀਆਂ, ਜਿਵੇਂ ਕਿ ਨਿਊ ਬਰੰਜ਼ਵਿੱਕ ਵਿੱਚ 190 ਡਾਲਰ ਤੋਂ ਅਲਬਰਟਾ ਵਿੱਚ 450 ਡਾਲਰ ਤੱਕ ਹੋਣਗੀਆਂ। ਓਟਵਾ ਵੱਲੋਂ ਇੱਕ ਨਵਾਂ ਆਨਲਾਈਨ ਐਸਟੀਮੇਟਰ ਵੀ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਦਰਸਾਇਆ ਗਿਆ ਹੋਵੇਗਾ ਕਿ ਤੁਹਾਨੂੰ ਕਿੰਨੀ ਛੋਟ ਮਿਲੇਗੀ।

Show More

Related Articles

Leave a Reply

Your email address will not be published. Required fields are marked *

Close