Uncategorized
ਸ਼ਿਮਲਾ ਦੇ ਲੱਕੜ ਬਾਜ਼ਾਰ ’ਚ ਲੱਗੀ ਅੱਗ, ਧਮਾਕਿਆਂ ਕਾਰਨ ਦਹਿਸ਼ਤ
ਸ਼ਿਮਲਾ ਦੇ ਮਸ਼ਹੂਰ ਲੱਕੜ ਬਾਜ਼ਾਰ ਚ ਅੱਗ ਲੱਗ ਗਈ। ਅੱਗ ਲੱਗਣ ਮਗਰੋਂ ਧਮਾਕਿਆਂ ਆਵਾਜ਼ਾਂ ਕਾਰਨ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਲੱਕੜ ਬਾਜ਼ਾਰ ਬੱਸ ਸਟੈਂਡ ਦੇ ਨੇੜ ਪੁਰਾਣੇ ਮਕਾਨ ਚ ਅੱਗ ਲੱਗ ਗਈ ਹੈ। ਦਸਿਆ ਜਾ ਰਿਹਾ ਹੈ ਕਿ ਇਹ ਮਕਾਨ ਸ਼ਰਾਬ ਦੇ ਠੇਕੇ ਦੇ ਨਾਲ ਹੈ। ਅੱਗ ਲੱਗਣ ਦੀ ਸੂਚਨਾ ਮਗਰੋਂ ਭਾਜੜਾਂ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਮਿਲਣ ਮਗਰੋਂ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜ ਗਈ ਹੈ ਤੇ ਅੱਗ ਬੁਝਾਉਣ ਦੀ ਕੰਮ ਚ ਜੁਟੀ ਹੋਈ ਹੈ।