CanadaGADARI BABE MELA 2019

19ਵਾਂ ਗ਼ਦਰੀ ਬਾਬਿਆਂ ਦਾ ਮੇਲਾ : ਆਓ ! ਗ਼ਦਰੀ ਬਾਬਿਆਂ ਦੀ ਯਾਦ ਨੂੰ ਤਾਜਾ ਕਰਨ ਲਈ ਜੁੜੀਏ ਅਤੇ ਸ਼ਰਧਾਂਜਲੀ ਭੇਂਟ ਕਰੀਏ

ਕੈਲਗਰੀ -ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੈਲਗਰੀ ਵਿੱਚ ਹਰ ਸਾਲ ਗਦਰੀ ਬਾਬਿਆਂ ਦੀ ਯਾਦ ਵਿਚ ‘ਗ਼ਦਰੀ ਬਾਬਿਆਂ ਦਾ’ ਮੇਲਾ ਕਰਵਾਇਆ ਜਾਂਦਾ ਹੈ।  ਇਸ ਮੌਕੇ ਜਾਣਕਾਰੀ ਦਿੰਦਿਆਂ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਸ਼ਹੀਦ ਮੇਵਾ ਸਿੰਘ ਲੋਪੋਕੇ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਕਾਰਨ ਅੱਜ ਅਸੀਂ ਕੈਨੇਡਾ ਵਰਗੀ ਧਰਤੀ ‘ਤੇ ਆਨੰਦ ਮਾਣ ਰਹੇ ਹਾਂ । ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਹਰ ਸਾਲ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ ਕਰਵਾ ਕੇ ਉਨ੍ਹਾਂ ਗ਼ਦਰੀ ਬਾਬਿਆਂ ਅਤੇ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿੰਨਾਂ ਨੇ ਹਿੰਦੁਸਤਾਨੀਆਂ ਦੀ ਖਾਤਰ ਆਪਣÎੀਆਂ ਕੁਰਬਾਨੀਆਂ ਦਿੱਤੀਆਂ ਅਤੇ ਕੈਨੇਡਾ ਵਿੱਚ ਜੱਦੋ ਜਹਿਦ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ , ਜਿਸਦਾ ਅੱਜ ਅਸੀਂ ਕੈਨੇਡਾ ਵਰਗੀ ਧਰਤੀ ‘ਤੇ ਆਨੰਦ ਮਾਣ ਰਹੇ ਹਾਂ। ਇਸ ਮੌਕੇ ਹੋਰ ਅੱਗੇ ਜਾਣਕਾਰੀ ਦਿੰਦਿਆਂ ਆਖਿਆਂ ਕਿ ਜੇਕਰ ਕੋਈ ਵੀ ਸਾਡੇ ਨਾਲ ਵਲੰਟੀਅਰ ਦੇ ਤੌਰ ‘ਤੇ ਜੁੜ ਕੇ ਕੰਮ ਕਰਨਾ  ਅਤੇ ਗ਼ਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਦੇਣਾ ਚਾਹੁੰਦਾ ਹੈ ਉਹ ਮੇਰੇ ਨਾਲ (ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ) ਨਾਲ 403-293-9393 ਨੰਬਰ ‘ਤੇ ਸੰਪਰਕ ਕਰ ਸਕਦਾ ਹੈ। ਗ਼ਦਰੀ ਬਾਬਿਆਂ ਦੇ ਮੇਲੇ ਦੇ ਬਾਨੀ ਅਤੇ ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਸ ਮੇਲੇ ਨੂੰ ਪਿਛਲੇ 18 ਸਾਲਾਂ ਤੋਂ ਕੈਲਗਿਰੀ ਵਿਚ ਕਰਵਾਇਆ ਜਾਂਦਾ ਹੈ । ਹੁਣ 19ਵੇਂ ਗਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੇਲੇ ਦੇ ਪ੍ਰੋਗਰਾਮਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿਚ ਕਵੀ ਦਰਬਾਰ, ਖੁੱਲਾ ਅਖਾੜਾ ਅਤੇ ਮੇਲਾ ਮਾਵਾਂ ਧੀਆਂ ਦਾ ਕਰਵਾਇਆ ਜਾਵੇਗਾ । ਇਹ ਮੇਲਾ ਤਿੰਨ ਦਿਨ ਤੱਕ ਚੱਲੇਗਾ। ਮੇਲੇ ਵਿਚ ਹਿੱਸਾ ਲੈਣ ਲਈ ਸਾਡੇ ਦਫ਼ਤਰ ਦੇ ਨੰਬਰ   403-293-9393 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਾਨੂੰ ਈਮੇਲ 5-mail: despanjab0gmail.com  ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ । ਰੋਜ਼ਾਨਾਂ ਦੀਆਂ ਨਵੀਆਂ ਅਤੇ ਤਾਜਾ ਖਬਰਾਂ ਲਈ ਸਾਡੀ ਵੈਬਸਾਈਟ www.despunjab.ca ‘ਤੇ ਜਾ ਸਕਦੇ ਹੋ।

Show More

Related Articles

Leave a Reply

Your email address will not be published. Required fields are marked *

Close