EntertainmentNational

ਸੰਜੇ ਦੱਤ ਲੜ ਸਕਦੇ ਹਨ ਲੋਕ ਸਭਾ ਚੋਣ

ਚੰਡੀਗੜ੍ਹ : ਫਿਲਮੀ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ iਖ਼ਲਾਫ਼ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਵਿਚ ਹੈ। ਇੱਥੋਂ ਬਾਲੀਵੁਡ ਦੇ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿਚ ਸ਼ਾਮਲ ਕੀਤਾ ਹੈ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿਗ ਵਿਚ ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣਗੋਪਾਲ ਦੀ ਮੌਜੂਦਵੀ ਵਿਚ ਕਰਨਾਲ ਸੀਟ ’ਤੇ ਸੰਜੇ ਦੱਤ ਦੇ ਨਾਂ ’ਤੇ ਚਰਚਾ ਹੋਈ ਲੇਕਿਨ ਆਖਰੀ ਫੈਸਲਾ ਪਾਰਟੀ ਦੇ ਰਾਜ ਪੱਧਰੀ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਸੀ, ਜਦ ਕਿ ਭੈਣ ਪ੍ਰਿਆ ਦੱਤ ਸਾਂਸਦ ਰਹਿ ਚੁੱਕੀ ਹੈ।
ਕਾਂਗਰਸ ਪੈਨਲ ਵਿੱਚ ਕਰਨਾਲ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਦੇ ਪੁੱਤਰ ਚਾਣਕਿਆ ਸ਼ਰਮਾ, ਸਾਬਕਾ ਸਪੀਕਰ ਅਸ਼ੋਕ ਅਰੋੜਾ, ਕਾਂਗਰਸ ਦੇ ਕੌਮੀ ਸਕੱਤਰ ਵਰਿੰਦਰ ਸਿੰਘ ਰਾਠੌਰ ਦੇ ਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ’ਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਅਜੇ ਸਹਿਮਤ ਨਹੀਂ ਹੈ।
ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀਆਂ ਨਜ਼ਰਾਂ ’ਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਲੋਕ ਸਭਾ ਸੀਟ ’ਤੇ ਕਾਫੀ ਮਜ਼ਬੂਤ ਸਥਿਤੀ ’ਚ ਹਨ। ਅਜਿਹੇ ’ਚ ਉਨ੍ਹਾਂ ਦੇ ਖਿਲਾਫ ਕਿਸੇ ਜਾਣੇ-ਪਛਾਣੇ ਉਮੀਦਵਾਰ ਨੂੰ ਮੈਦਾਨ ’ਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਰਿਆਣਾ ਪਾਰਟੀ ਦੇ ਕੁਝ ਵੱਡੇ ਆਗੂ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੇ ਹੱਕ ਵਿੱਚ ਹਨ। ਉਹ ਸੁਨੀਲ ਦੱਤ ਦੇ ਪੁੱਤਰ ਸੰਜੇ ਦੱਤ ਨੂੰ ਕਰਨਾਲ ਸੀਟ ਤੋਂ ਉਮੀਦਵਾਰ ਬਣਾਉਣ ਦੇ ਵੀ ਪੱਖ ’ਚ ਹਨ। ਸੰਜੇ ਦੱਤ ਹਰਿਆਣਾ ਦੇ ਕਈ ਜ਼ਿਲਿ੍ਹਆਂ ਤੋਂ ਜਾਣੂ ਹਨ।

Show More

Related Articles

Leave a Reply

Your email address will not be published. Required fields are marked *

Close