Canada

ਕੈਨੇਡਾ ’ਚ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਬਲੱਡ ਕਲੌਟਿੰਗ ਦਾ ਦੂਜਾ ਮਾਮਲਾ ਆਇਆ ਸਾਹਮਣੇ

ਕੈਲਗਰੀ (ਦੇਸ ਪੰਜਾਬ ਟਾਈਮਜ਼)- : ਕੋਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਵਿਚਕਾਰ ਕੈਨੇਡਾ ਵਿੱਚ ਵੱਖ-ਵੱਖ ਕੰਪਨੀਆਂ ਦੀ ਵੈਕਸੀਨ ਦੇ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਵਿਚਕਾਰ ਐਸਟ੍ਰਾਜ਼ੈਨੇਕਾ ਕੰਪਨੀ ਦੀ ਵੈਕਸੀਨ ਦੇ ਟੀਕੇ ਨਾਲ ਬਲੱਡ ਕਲੌਟਿੰਗ ਭਾਵ ਖੂਨ ਦੀਆਂ ਗੰਢਾਂ ਬਣਨ ਦਾ ਕੈਨੇਡਾ ਵਿੱਚ ਦੂਜਾ ਮਾਮਲਾ ਸਾਹਮਣੇ ਆਇਆ ਹੈ। ਇਹ ਕੇਸ ਅਲਬਰਟਾ ’ਚੋਂ ਮਿਲਿਆ ਹੈ। ਪਹਿਲਾ ਮਾਮਲਾ 13 ਅਪ੍ਰੈਲ ਨੂੰ ਕਿਊਬਿਕ ਸੂਬੇ ’ਚੋਂ ਮਿਲਿਆ ਸੀ।
ਅਲਬਰਟਾ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਡੀਨਾ ਹਿੰਸ਼ਾ ਨੇ ਇਸ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਬਲੱਡ ਕਲੋਟ ਹੋਣ ਦਾ ਦੂਜਾ ਮਾਮਲਾ ਅਲਬਰਟਾ ’ਚੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 60 ਸਾਲਾ ਵਿਅਕਤੀ ਨੂੰ ਇਹ ਦਿੱਕਤ ਪੇਸ਼ ਆਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਇਹ ਮਰੀਜ਼ ਸੂਬੇ ਵਿੱਚ ਕਿੱਥੇ ਰਹਿੰਦਾ ਹੈ, ਪਰ ਇਹ ਜ਼ਰੂਰ ਦੱਸਿਆ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ।
ਡਾ. ਡੀਨਾ ਨੇ ਕਿਹਾ ਕਿ ਹੋਰਨਾਂ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਵੈਕਸੀਨ ਨਾਲ ਖੂਨ ਦੀਆਂ ਗੰਢਾਂ ਬਣਨ ਦੇ ਕੇਸ ਬਹੁਤ ਘੱਟ ਆਉਂਦੇ ਹਨ। ਹੁਣ ਤੱਕ ਐਸਟ੍ਰਾਜ਼ੈਨੇਕਾ ਜਾਂ ਕੋਵੀਸ਼ੀਲਡ ਦੀਆਂ ਹੁਣ ਤੱਕ 7 ਲੱਖ ਤੋਂ ਵੱਧ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਇਹ ਦੂਜਾ ਮਾਮਲਾ ਬਲੱਡ ਕਲੋਟ ਦਾ ਸਾਹਮਣੇ ਆਇਆ ਹੈ।

Show More

Related Articles

Leave a Reply

Your email address will not be published. Required fields are marked *

Close