Entertainment

‘RRR’ ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, ਮੂਲ ਗੀਤ ਸ਼੍ਰੇਣੀ ‘ਚ ਜਿੱਤਿਆ ਪੁਰਸਕਾਰ

ਭਾਰਤੀ ਫਿਲਮ ‘ਆਰਆਰਆਰ’ ਦੀ ‘ਨਾਟੂ ਨਾਟੂ’ ਨੇ ਸਰਵੋਤਮ ਮੂਲ ਗੀਤ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਹੈ। ਸੰਗੀਤਕਾਰ ਐਮਐਮ ਕੀਰਵਾਨੀ ਨੇ ਸਟੇਜ ‘ਤੇ ਟਰਾਫੀ ਲੈ ਕੇ ਸਾਰਿਆਂ ਨੂੰ ‘ਨਮਸਤੇ’ ਕਿਹਾ।

ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਨੇ ਆਸਕਰ ਅਵਾਰਡ ਦੀ ਰਾਤ ‘ਤੇ ਆਰਆਰਆਰ ਦੇ ‘ਨਾਟੂ ਨਾਟੂ’ ‘ਤੇ ਸਟੇਜ ‘ਤੇ ਲਾਈਵ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਟੇਡੀਅਮ ‘ਚ ਮੌਜੂਦ ਸਾਰੇ ਲੋਕਾਂ ਨੇ ‘ਨਾਟੂ ਨਾਟੂ’ ਦੀ ਧੁਨ ‘ਤੇ ਡਾਂਸ ਕੀਤਾ ਅਤੇ ਗੀਤ ਨੂੰ standing ovation ਮਿਲਿਆ।

ਆਸਕਰ ਅਵਾਰਡ ਜਿੱਤਣ ਤੋਂ ਬਾਅਦ ਜੈਮੀ ਲੀ ਕਰਟਿਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ ਵੀ ਆਸਕਰ ਜਿੱਤ ਚੁੱਕੇ ਹਨ। ਉਸਨੇ ਇਹ ਪੁਰਸਕਾਰ ਆਪਣੇ ਮਾਤਾ-ਪਿਤਾ ਅਤੇ ਪਤੀ ਨੂੰ ਸਮਰਪਿਤ ਕੀਤਾ।

 

Show More

Related Articles

Leave a Reply

Your email address will not be published. Required fields are marked *

Close