Canada

ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ

ਓਟਵਾ : ਪਿਛਲੇ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਚਾਨਕ ਘੱਟ ਕੇ 2·8 ਫੀ ਸਦੀ ਰਹਿ ਗਈ। ਇਸ ਲਈ ਸੈਲੂਲਰ ਤੇ ਇੰਟਰਨੈੱਟ ਸੇਵਾਵਾਂ ਵਿੱਚ ਆਈ ਭਾਰੀ ਗਿਰਾਵਟ ਦੇ ਨਾਲ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਆਈ ਕਮੀ ਵੀ ਜਿ਼ੰਮੇਵਾਰ ਹੈ।
ਮੰਗਲਵਾਰ ਨੂੰ ਸਟੈਟੇਸਟਿਕਸ ਕੈਨੇਡਾ ਨੇ ਫਰਵਰੀ ਦਾ ਕੰਜਿ਼ਊਮਰ ਪ੍ਰਾਈਸ ਇੰਡੈਕਸ ਜਾਰੀ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਕੀਮਤਾਂ ਵਿੱਚ ਵਾਧੇ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਅਰਥਸ਼ਾਸਤਰੀਆਂ ਵੱਲੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਦੀ 2·9 ਫੀ ਸਦੀ ਮਹਿੰਗਾਈ ਦਰ ਨਾਲੋਂ ਟੱਪ ਜਾਵੇਗੀ।
ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਵਾਇਰਲੈੱਸ ਸਰਵਿਸਿਜ਼ 26·5 ਫੀ ਸਦੀ ਨਾਲ ਹੇਠਾਂ ਚੱਲ ਰਹੀਆਂ ਹਨ ਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਇੰਟਰਨੈੱਟ ਕੀਮਤਾਂ 13·2 ਫੀ ਸਦੀ ਡਿੱਗ ਗਈਆਂ ਹਨ। ਇੱਕ ਸਾਲ ਪਹਿਲਾਂ ਨਾਲੋਂ ਫਰਵਰੀ ਵਿੱਚ ਸਟੋਰ ਤੋਂ ਖਰੀਦੇ ਜਾਣ ਵਾਲੇ ਫੂਡ ਦੀਆਂ ਕੀਮਤਾਂ 2·4 ਫੀ ਸਦੀ ਦੇ ਹਿਸਾਬ ਨਾਲ ਹੌਲੀ ਹੌਲੀ ਵਧੀਆਂ। ਇਸ ਦੌਰਾਨ ਮਹਿੰਗਾਈ ਉੱਤੇ ਹਾਊਸਿੰਗ ਦੀਆਂ ਕੀਮਤਾਂ ਕਾਰਨ ਦਬਾਅ ਵਧਿਆ ਹੋਇਆ ਹੈ। ਮਾਰਗੇਜ ਇੰਟਰਸਟ 26·3 ਫੀ ਸਦੀ ਉੱਤੇ ਪੈ ਰਿਹਾ ਹੈ ਜਦਕਿ ਕਿਰਾਇਆ ਸਾਲਾਨਾ 8·2 ਫੀ ਸਦੀ ਪੈ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close