Canada

ਅਲਬਰਟਾ ਦੀ ਨਰਸ ਯੂਨੀਅਨ ਨੇ ਏ ਐਚ ਐਸ ਵਲੋਂ ਗੱਲਬਾਤ ਲਈ ਭੇਜਿਆ ਸੱਦਾ ਕੀਤਾ ਰੱਦ

ਕੈਲਗਰੀ, (ਦੇਸ ਪੰਜਾਬ ਟਾਈਮਜ਼): ਅਲਬਰਟਾ ਦੀ ਨਰਸ ਯੂਨੀਅਨ ਦਾ ਕਹਿਣਾ ਹੈ ਕਿ ਸੂਬੇ ਦੀ ਸਿਹਤ ਸੇਵਾਵਾਂ ਦੇਣ ਵਾਲੀ ਏਜੰਸੀ ਨੇ ਅਲਬਰਟਾ ਨਰਸਾਂ ਨੂੰ ਸਸਕੈਚਵਨ ਵਿੱਚ ਨਰਸਾਂ ਨੂੰ ਮਿਲਦੀਆਂ ਸਹੂਲਤਾਂ ਦੇਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਜਿਸ ਨਾਲ ਕੋਵਿਡ-19 ਮਹਾਂਮਾਰੀ ਦੇ ਦੌਰਾਨ ਸਥਿਰਤਾ ਮਿਲ ਸਕਦੀ ਸੀ। ਅਲਬਰਟਾ ਦੀ ਯੂਨਾਈਟਿਡ ਨਰਸ ਦੇ ਮੈਂਬਰਾਂ ਨੇ ਇੱਕ ਨਿਊਜ਼ ਰਿਲੀਜ਼ ‘ਚ ਕਿਹਾ ਹੈ ਕਿ ਅਲਬਰਟਾ ਹੈਲਥ ਸਰਵਿਸਿਜ਼ ਨੇ ਵਲੋਂ ਜਾਣ ਬੁੱਝ ਕੇ ਸਾਡੀਆਂ ਮੰਗਾਂ ਨੂੰ ਲੰਮਾ ਸਮਾਂ ਲਟਕਾਇਆ ਹੈ। ਅਲਬਰਟਾ ਹੈਲਥ ਸਰਵਿਸਿਜ਼ ਵਲੋਂ ਅਲਬਰਟਾ ਦੇ ਸਿਹਤ ਕਾਮਿਆਂ ਨਾਲ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਅਤੇ ਮਹਾਂਮਾਰੀ ਦੀ ਪ੍ਰਤੀਕ੍ਰਿਆ ‘ਤੇ ਧਿਆਨ ਕੇਂਦਰਤ ਕਰਨ ਲਈ ਇੱਕ ਸਮਝੌਤੇ ‘ਤੇ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਨਰਸ ਯੂਨੀਅਨ ਨੇ ਅਲਬਰਟਾ ਹੈਲਥ ਸਰਵਿਸਿਜ਼ ਦੇ ਇਸ ਸੱਦੇ ਨੂੰ ਰੱਦ ਕਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਏ ਐਚ ਐਸ ਨੇ ਸਾਡੀ ਮੰਗ ਨੂੰ ਰੱਦ ਕਰ ਕੇ ਗੱਲਬਾਤ ਲਈ ਸੱਦਾ ਦਿੱਤਾ ਜਾ ਰਿਹਾ ਹੈ। ਉਧਰ ਵਿੱਤ ਮੰਤਰੀ ਟ੍ਰੈਵਿਸ ਟਿਊਵਜ਼ ਦਾ ਕਹਿਣਾ ਹੈ ਕਿ ਯੂਨੀਅਨ ਵਲੋਂ ਸੱਤ ਪ੍ਰਤੀਸ਼ਤ ਤਨਖਾਹ ਵਧਾਉਣ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਾਅਦ ਦੋਵੇਂ ਧਿਰਾਂ ‘ਚ ਗੱਲਬਾਤ 31 ਮਾਰਚ ਤੋਂ ਬਾਅਦ ਲੱਟਕੀ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close