International

ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਤੋਂ ਨਾਰਾਜ਼ ਹੋਇਆ ਅਮਰੀਕੀ ਮੀਡੀਆ

ਵਾਸਿ਼ੰਗਟਨ- ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ  ਰਾਸ਼ਟਰਪਤੀ ਜੋਅ ਬਾਇਡੇਨ ਦੀ ਟਿਪਣੀਕਾਰਨ ਨਾਰਾਜ਼ ਅਮਰੀਕੀ ਮੀਡੀਆ ਨੂੰ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਦੀਆਂ ਟਿਪਣੀਆਂ ਦਾ ਮਤਲਬ ਸਖ਼ਤ ਸੁਰ ਨਹੀਂ ਸੀ।
ਵਰਨਣ ਯੋਗ ਹੈ ਕਿ ਰਾਸ਼ਟਰਪਤੀ ਜੋਅਬਾਇਡੇਨ ਨੇ ਕਿਹਾ ਸੀ ਕਿ ਭਾਰਤੀ ਪ੍ਰੈਸ ਅਮਰੀਕੀ ਪੱਤਰਕਾਰਾਂ ਨਾਲੋਂ ਬਿਹਤਰ ਵਿਹਾਰ ਕਰਦੀ ਹੈ।ਬਾਇਡੇਨ ਨੇ ਬੀਤੇ ਸ਼ੁੱਕਰਵਾਰ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਦੁਵੱਲੀ ਮੁਲਾਕਾਤ ਮੌਕੇ ਭਾਰਤੀ ਪ੍ਰੈਸ ਦੀ ਪ੍ਰਸ਼ੰਸਾ ਕੀਤੀਤੇ ਇਸ ਨੂੰ ਅਮਰੀਕੀ ਮੀਡੀਆ ਤੋਂ ‘ਬਿਹਤਰ ਵਿਹਾਰ’ ਕਿਹਾ ਸੀ। ਅਮਰੀਕੀ ਪੱਤਰਕਾਰਾਂ ਦੀ ਆਲੋਚਨਾ ਕਰਦਿਆਂ ਬਾਇਡੇਨ ਨੇ ਕਿਹਾ ਸੀ ਕਿ ਉਹ ਕਿਸੇ ਵਿਦੇਸ਼ੀ ਸਰਕਾਰ ਦੇ ਮੁਖੀ ਦੇ ਸਾਹਮਣੇ ਸਹੀ ਪ੍ਰਸ਼ਨ ਨਹੀਂ ਪੁੱਛਦੇ।

Show More

Related Articles

Leave a Reply

Your email address will not be published. Required fields are marked *

Close