Entertainment

ਸੋਨਮ ਬਾਜਵਾ ਦੀ ਫਿਲਮ ‘ਗੋਡੇ ਗੋਡੇ ਚਾਅ’ ਦਾ ਪੋਸਟਰ ਰਿਲੀਜ਼

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਉਸ ਦੀਆਂ ਬੈਕ ਟੂ ਬੈਕ ਦੋ ਫਿਲਮਾਂ ‘ਗੋਡੇ ਗੋਡੇ ਚਾਅ’ ਤੇ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵੇਂ ਹੀ ਫਿਲਮਾਂ ‘ਚ ਉਸ ਦਾ ਵੱਖੋ-ਵੱਖਰਾ ਕਿਰਦਾਰ ਨਜ਼ਰ ਆਉਣ ਵਾਲਾ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਉਸ ਦੀ ਫਿਲਮ ‘ਗੋਡੇ ਗੋਡੇ ਚਾਅ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੁਣ ਸੋਨਮ ਬਾਜਵਾ ਨੇ ਫੈਨਜ਼ ਦੇ ਇੰਤਜ਼ਾਰ ਖਤਮ ਕਰਦਿਆਂ ਫਿਲਮ ਦੀ ਪਹਿਲੀ ਝਲਕ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਦੱਸ ਦਈਏ ਕਿ ਫਿਲਮ ‘ਚ ਸੋਨਮ ਬਾਜਵਾ ਚੁਲਬੁਲੀ ਕੁੜੀ ਰਾਣੀ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਪੋਸਟਰ ‘ਤੇ ਵੀ ਤੁਸੀਂ ਸੋਨਮ ਬਾਜਵਾ ਦਾ ਮਸਤੀ ਭਰਿਆ ਅੰਦਾਜ਼ ਦੇਖ ਸਕਦੇ ਹੋ। ਇਸ ਦੇ ਨਾਲ ਨਾਲ ਪੋਸਟਰ ‘ਤੇ ਸੋਨਮ ਦੇ ਨਾਲ ਅਦਾਕਾਰਾ ਤਾਨੀਆ ਵੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਗੀਤਾਜ ਬਿੰਦਰੱਖੀਆਂ, ਗੁਰਜਾਜ਼ ਤੇ ਨਿਰਮਲ ਰਿਸ਼ੀ ਵੀ ਪੋਸਟਰ ‘ਤੇ ਦੇਖੇ ਜਾ ਸਕਦੇ ਹਨ। ਦੱਸ ਦਈਏ ਕਿ ਫਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Show More

Related Articles

Leave a Reply

Your email address will not be published. Required fields are marked *

Close