Sports

ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ ਵਨਡੇ ਦੇ ਬਾਅਦ ਇਸ ਫਾਰਮੇਟ ਵਿਚ ਖੇਡਦੇ ਨਜ਼ਰ ਨਹੀਂ ਆਉਣਗੇ। ਸਟੋਕਸ ਨੇ ਹੁਣ ਤੱਕ 104 ਇਕ ਦਿਨ ਮੈਚ ਖੇਡੇ ਹਨ। 31 ਸਾਲ ਦੇ ਸਟੋਕਸ 2019 ਦੇ ਵਨਡੇ ਵਰਲਡ ਕੱਪ ਫਾਈਨਲ ਵਿਚ ਮੈਨ ਆਫ ਦਿ ਮੈਚ ਰਹੇ ਸਨ।

ਇਹ ਮੈਚ ਲਾਰਡਸ ਵਿਚ ਖੇਡਿਆ ਗਿਆ ਸੀ ਤੇ ਇਸ ਨੂੰ ਇੰਗਲੈਂਡ ਨੇ ਪਹਿਲੀ ਵਾਰ ਵਨਡੇ ਵਰਲਡ ਕੱਪ ਜਿੱਤਿਆ ਸੀ। ਫਾਈਨਲ ਵਿਚ ਉਨ੍ਹਾਂ ਨੇ 84 ਦੌੜਾਂ ਦੀ ਪਾਰੀ ਖੇਡੀ ਸੀ। 2011 ਵਿਚ ਉਨ੍ਹਾਂ ਨੇ ਆਇਰਲੈਂਡ ਖਿਲਾਫ ਵਨਡੇ ਡੈਬਿਊ ਕੀਤਾ ਸੀ। ਸਟੋਕਸ ਨੇ 2919 ਦੌੜਾਂ ਬਣਾਈਆਂ ਹਨ ਤੇ 74 ਵਿਕਟ ਉਨ੍ਹਾਂ ਦੇ ਨਾਂ ਦਰਜ ਹਨ।

 

Show More

Related Articles

Leave a Reply

Your email address will not be published. Required fields are marked *

Close