Canada

ਕੈਨੇਡਾ ਵਿਚ ਰੀਅਲ ਅਸਟੇਟ ਕੀਮਤਾਂ ਕਾਬੂ ਰੱਖਣ ਲਈ ਅਗਲੇ 8 ਸਾਲਾਂ ’ਚ 58 ਲੱਖ ਨਵੇਂ ਮਕਨਾਂ ਦੀ ਲੋੜ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿਚ ਰੀਅਲ ਅਸਟੇਟ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਆਉਂਦੇ 8 ਸਾਲ ਦੌਰਾਨ 58 ਲੱਖ ਨਵੇਂ ਮਕਾਨਾਂ ਦੀ ਉਸਾਰੀ ਕਰਨੀ ਹੋਵੇਗੀ ਪਰ ਇਸ ਅੰਕੜੇ ਤੱਕ ਪਹੁੰਚਣਾ ਸੌਖਾ ਨਹੀਂ ਕਿਉਂਕਿ ਮੌਜੂਦਾ ਰਫ਼ਤਾਰ ਨਾਲ ਘਰਾਂ ਦੀ ਉਸਾਰੀ ਹੋਈ ਤਾਂ ਸਿਰਫ਼ 23 ਲੱਖ ਇਕਾਈਆਂ ਹੀ ਹੋਂਦ ਵਿਚ ਆ ਸਕਣਗੀਆਂ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਗਿਣਤੀ-ਮਿਣਤੀ ਮੁਤਾਬਕ ਸਭ ਤੋਂ ਜ਼ਿਆਦਾ ਮਕਾਨ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਲੋੜੀਂਦੇ ਹਨ। ਆਰਥਿਕ ਮਾਹਰਾਂ ਮੁਤਾਬਕ 35 ਲੱਖ ਵਾਧੂ ਮਕਾਨਾਂ ਦੀ ਉਸਾਰੀ ਸਰਕਾਰਾਂ ਦੇ ਵਸ ਦੀ ਗੱਲ ਨਹੀਂ ਅਤੇ ਸੰਭਾਵਤ ਤੌਰ ’ਤੇ ਲੋਕਾਂ ਨੂੰ ਮਹਿੰਗੇ ਮਕਾਨ ਖਰੀਦਣ ਜਾਂ ਮੋਟਾ ਕਿਰਾਇਆ ਦੇਣ ਲਈ ਮਜਬੂਰ ਹੋਣਾ ਪਵੇਗਾ। ਬੀ.ਐਮ.ਓ. ਦੇ ਇਕੌਨੋਮਿਸਟ ਰੌਬਰਟ ਕੈਵਚਿਕ ਨੇ ਕਿਹਾ ਕਿ ਬੇਰੁਜ਼ਗਾਰੀ ਦਰ ਲਗਾਤਾਰ ਘਟਦੀ ਜਾ ਰਹੀ ਹੈ ਜਦਕਿ ਕਿਰਤੀ ਲੱਭਿਆਂ ਨਹੀਂ ਲਭ ਰਹੇ।

Show More

Related Articles

Leave a Reply

Your email address will not be published. Required fields are marked *

Close